ਛੋਟੇ ਕਿਸਾਨ ਆਪਣੇ ਜੁਗਾੜ ਨਾਲ ਬਚਤ ਕਰਨ ਲੱਗੇ ਸਰਕਾਰੀ ਮਦਦ ਸਿਆਸੀ ਪਹੁੰਚ ਵਾਲੇ ਕਿਸਾਨਾਂ ਤੱਕ ਸੀਮਿਤ ਦੋਦਾ, (ਰਣਜੀਤ ਗਿੱਲ)ਭਾਵੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਕਿਸਾਨਾ ਪੱਧਰ ਪਹਿਲਾ ਨਾਲੋ ਉੱਚਾ ਹੋਇਆ ਹੈ ਪਰ ਇਹ ਸਭ ਹਕੀਕਤ ਤੋ ਦੂਰ ਹੀ ਨਜ਼ਰ ਆ ਰਿਹਾ ਹੈ ਕਿਉਕਿ ਅੱਜ ਛੋਟੇ ਕਿਸਾਨਾ ਦੀ ਮਾਲੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਉਹ ਲੱਕੀ ਤੋੜਵੀ ਮਹਿੰਗਾਈ ਦੇ ਚਲਦੇ ਖੇਤੀ ਕਰਨ ਦੇ ਸਾਧਨ ਖ੍ਰੀਦਨ ਤੋ ਵੀ ਅਸਮਰਥ ਹੋ ਚੁੱਕਾ ਹੈ ਅਤੇ ਦਿਨੋ ਦਿਨ ਕਰਜ਼ੇ ਦੇ ਜਾਲ ਵਿੱਚ ਫਸਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆ ਕਿਸਾਨ ਬੇਅੰਤ ਸਿੰਘ ਮਹਿੰਗਾ ਸਿੰਘ ਆਦਿ ਨੇ ਕਿਹਾ ਕਿ ਸਾਡੇ ਵਰਗੇ ਛੋਟੇ ਕਿਸਾਨ ਖੇਤੀ ਲਾਗਤਾ ਦੇ ਵਧਣ ਕਾਰਨ ਖੇਤੀ ਦੇ ਸੰਦ ਨਹੀ ਖ੍ਰੀਦ ਸਕਦੇ । ਉਨ੍ਹਾਂ ਕਿਹਾ ਕਿ ਜੇਕਰ ਇੱਕ ਏਕੜ ਟਰੈਕਟਰ ਨਾਲ ਝੋਨੇ ਵਾਲੀ ਪੈਲੀ ਵਿੱਚ ਕੱਦੂ ਕਰਵਾਉਣਾ ਹੈ ਤਾਂ ਲਗਭਗ 1000 ਰੁਪਏ ਕਿਰਾਇਆ ਦੇਣਾ ਪੈਦਾ ਹੈ ,ਜੋ ਅਸੀ ਦੇ ਨਹੀ ਸਕਦੇ ਜਿਸ ਕਰਕੇ ਅਸੀ ਆਪਣੇ ਹੱਥੀ ਕੱਦੂ ਕਰ ਰਹੇ ਹਾ ਜਿਸ ਨਾਲ ਕੁਝ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਕਦਰ ਮਹਿੰਗਾਈ ਦੀ ਰਫਤਾਰ ਵੱਧ ਰਹੀ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਡੀਆਂ ਫਸਲਾਂ ਦੇ ਭਾਂਅ ਕੁਝ ਵੀ ਵਧੇ ਕਿਉਕਿ ਜਿਨਸ ਦਾ ਮੁੱਲ ਤਾਂ ਇਕ ਕੁਇੰਟਲ ਮਗਰ ਮਸਾਂ 50 ਰੁਪਏ ਹੀ ਹਰ ਸਾਲ ਵਧਦਾ ਹੈ ਦੂਜੇ ਪਾਸੇ ਖਾਦਾ, ਸਪ੍ਰੇਰਾ ਆਦਿ ਦੇ ਰੇਟਾ ਵਿੱਚ ਚ...
Comments
Post a Comment