ਗੁਰੂਸਰ ਵਿਖੇ ਅੱਖਾਂ ਦੀ ਜਾਂਚ ਦੇ ਮੁਫਤ ਕੈਂਪ ਦੌਰਾਨ 410 ਮਰੀਜ ਪੁੱਜੇ


57 ਵਿਅਕਤੀਆਂ ਦੇ ਮੁਫਤ ਲੈਂਨਜ ਪਾਏ ਜਾਣਗੇ
-ਮਾਤਾ ਬਸੰਤ ਕੌਰ ਸੇਵਾ ਸੁਸਾਇਟੀ ਗੁਰੂਸਰ ਵੱਲੋਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੀ ਟੀਮ  ਦੇ ਸਹਿਯੋਗ ਨਾਲ ਅੱਜ ਅੱਖਾਂ ਦੀ ਮੁਫਤ ਜਾਂਚ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਵਿਖੇ ਵਿਸ਼ਾਲ ਕੈਂਪ ਲਾਇਆ ਗਿਆ। ਜਿਸ ਵਿਚ ਅੱਖਾਂ ਦੇ ਮਾਹਿਰ ਡਾ. ਰੁਪਿੰਦਰ ਕੌਰ ਦੀ ਅਵਗਾਈ ਵਿਚ ਗੁਰੂਸਰ ਤੋਂ ਇਲਾਵਾ ਨਾਲ ਲੱਗਦੇ ਕਰੀਬ ਦਰਜਨ ਪਿੰਡਾਂ ਤੋਂ ਆਏ 410 ਮਰੀਜਾਂ ਦੀ ਜਾਂਚ ਕੀਤੀ,ਜਿੰਨਾਂ ਵਿਚੋਂ 57 ਮਰੀਜਾਂ ਦੀ ਪਹਿਚਾਣ ਲੈਂਨਜ ਪਾਉਣ ਲਈ ਕੀਤੀ ਗਈ, ਜਿੰਨਾਂ ਦੇ 9 ਅਗਸਤ ਨੂੰ ਲੁਧਿਆਣਾ ਵਿਖੇ ਲਿਜਾ ਕੇ ਲੈਂਨਜ ਪਾਏ ਜਾਣਗੇ, ਜਿਸ ਦਾ ਸਾਰਾ ਖਰਚ ਆਉਣ ਜਾਣ ਆਦਿ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਹੋਰਨਾਂ ਮਰੀਜਾਂ ਨੂੰ ਲੋੜੀਦੀਆਂ ਦਵਾਈਆਂ ਦਿੱਤੀਆਂ ਗਈਆਂ। ਪ੍ਰਬੰਧਕ ਸਤਵੀਰ ਸਿੰਘ ਔਲਖ, ਰਣਜੀਤ ਗਿੱਲ, ਜਸਵੀਰ ਸਿੰਘ ਮਾਸਟਰ, ਜਸਕਰਨ ਸਿੰਘ ਗਿੱਲ, ਬੰਟੀ ਗਿੱਲ, ਐਡਵੋਕੇਟ ਮਲਕੀਤ ਸਿੰਘ, ਮਾ. ਰਣਜੀਤ ਸਿੰਘ, ਕੁਲਵੀਰ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ,ਡਾ. ਗੁਰਸੇਵਕ ਸਿੰਘ ਗੋਗੀ ਆਦਿ ਵੱਲੋਂ ਮਰੀਜਾਂ ਅਤੇ ਉਨਾਂ ਦੇ ਵਾਰਸਾਂ ਲਈ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੀ ਸਮਾਪਤੀ ਮੌਕੇ ਸੁਸਾਇਟੀ ਵੱਲੋਂ ਡਾਕਟਰ ਸਮੇਤ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ