ਗੁਜਰਾਤ ਵਿਚ ਰਾਹੁਲ ਗਾਂਧੀ ਦੀ ਕਾਰ ਤੇ ਹਮਲਾ,ਸ਼ੀਸ਼ੇ ਤੋੜੇ

ਗੁਜਰਾਤ 'ਚ ਰਾਹੁਲ ਗਾਂਧੀ 'ਤੇ ਹਮਲਾ, ਕਾਰ ਦੀ ਭੰਨਤੋੜ ਧਨੇਰਾ: ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੇ ਕਾਲੇ ਝੰਡੇ ਵਿਖਾਏ ਤੇ ਉਸ ਦੀ ਕਾਰ ‘ਤੇ ਪੱਥਰ ਵੀ ਮਾਰੇ। ਇਸ ਨਾਲ ਰਾਹੁਲ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਰਾਹੁਲ ਇੱਥੇ ਹੜ੍ਹਾਂ ਦੀ ਮਾਰ ਹੇਠ ਆਏ ਗੁਜਰਾਤ ਦੇ ਬਨਸਕੰਤਾ ਜ਼ਿਲ੍ਹੇ ਦੇ ਕਸਬੇ ਧਨੇਰਾ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਆਏ ਸੀ।
ਆਪਣੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ‘ਤੇ ਹੋਏ ਇਸ ਹਮਲੇ ਦਾ ਕਾਂਗਰਸ ਨੇ ਤਿੱਖਾ ਵਿਰੋਧ ਕੀਤਾ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵਿੱਟਰ ‘ਤੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਰਾਹੁਲ ਦੀ ਕਾਰ ‘ਤੇ ਕੀਤਾ ਹਮਲਾ ਨਿੰਦਣਯੋਗ ਹੈ। ਇਸ ਰਾਹੀਂ ਕਾਂਗਰਸ ਨੇ ਭਾਜਪਾ ਨੂੰ ਡਰਪੋਕ ਵੀ ਕਿਹਾ।
ਜਦੋਂ ਰਾਹੁਲ ਰਾਜਸਥਾਨ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਜਦ ਇੱਥੇ ਬਨਸਕੰਤਾ ਦੇ ਪਿੰਡ ਧਨੇਰਾ ਦੇ ਲਾਲ ਚੌਕ ਵਿੱਚ ਜਨਤਕ ਮੀਟਿੰਗ ਲਈ ਅੱਪੜੇ ਤਾਂ ਉਸ ਦੀ ਕਾਰ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਹਾਲਾਂਕਿ, ਹਾਲਾਤ ਖਰਾਬ ਹੋਣ ਕਾਰਨ ਰਾਹੁਲ ਦਾ ਕਾਫਲਾ ਉੱਥੋਂ ਚਲਿਆ ਗਿਆ ਪਰ ਫਿਰ ਵੀ ਲੋਕਾ ਪਾਣੀ ਦੇ ਗੁਬਾਰੇ ਸੁੱਟਦੇ ਰਹੇ।
ਕਾਂਗਰਸ ਨੇ ਕਿਹਾ ਕਿ ਉਸ ਦੇ ਮੀਤ ਪ੍ਰਧਾਨ ‘ਤੇ ਹਮਲਾ ਕਰਵਾ ਕੇ ਭਾਜਪਾ ਸੱਚ ਨਹੀਂ ਲੁਕਾ ਸਕਦੀ। ਦੱਸਣਾ ਬਣਦਾ ਹੈ ਕਿ ਹੜ੍ਹਾਂ ਕਾਰਨ ਇਸ ਇਲਾਕੇ ਵਿੱਚ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗਰਸ ਨੇ ਹੜ੍ਹਾਂ ਦੀ ਮਾਰ ਹੇਠ ਆਏ ਇਸ ਇਲਾਕੇ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------