ਲੀਡਰ ਦੇ ਲਾਰਿਆਂ ਤੋ ਤੰਗ ਜਲੰਧਰ ਦੀਆਂ ਕੁੜੀਆਂ ਨੇ ਕਾਲਜ਼ ਬਣਾਉਣ ਲਈ ਭੁੱਖ ਹੜਤਾਲ ਸ਼ੁਰੂ ਕੀਤੀ

ਕਾਬਲੇਗੌਰ ਹੈ ਕਿ ਜਿਸ ਇਲਾਕੇ ‘ਚ ਕਾਲਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਦਲਿਤ ਆਬਾਦੀ ਰਹਿੰਦੀ ਹੈ। ਕੁੜੀਆਂ ਦਾ ਕਹਿਣਾ ਹੈ ਕਿ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਉਹ ਅੱਗੇ ਪੜ੍ਹਾਈ ਨਹੀਂ ਕਰ ਸਕਦੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੂਟਾ ਮੰਡੀ ਇਲਾਕੇ ਵਿੱਚ ਕਾਲਜ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਜਾਰੀ ਰਹੇਗਾ। ਕੱਲ੍ਹ ਹੋਰ ਕੁੜੀਆਂ ਭੁੱਖ ਹੜਤਾਲ ‘ਤੇ ਬੈਠਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਇਲਾਕਾ ਨਿਵਾਸੀ ਜਿੱਥੇ ਕਾਲਜ ਬਣਾਉਣ ਦੀ ਮੰਗ ਕਰ ਰਹੇ ਹਨ, ਉੱਥੇ ਸਰਕਾਰ ਸਬਜ਼ੀ ਮੰਡੀ ਬਣਾਉਣਾ ਚਾਹੁੰਦੀ ਹੈ।
Comments
Post a Comment