ਮੁਫਤ ਅੱਖਾਂ ਦਾ ਕੈਂਪ 6 ਨੂੰ

gurusar news-ਮਾਤਾ ਬਸੰਤ ਕੌਰ ਸੇਵਾ ਸੁਸਾਇਟੀ ਗੁਰੂਸਰ ਵੱਲੋਂ ਪਿੰਡ ਗੁਰੂਸਰ ਵਿਖੇ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਮੈਂਬਰ ਐਡਵੋਕੇਟ ਸਤਬੀਰ ਸਿੰਘ ਔਲਖ ਅਤੇ  ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ (ਸਾਹਮਣੇ ਸਟੇਟ ਬੈੱਕ ਆਫ ਇੰਡੀਆਂ) 'ਚ 6 ਅਗਸਤ ਦਿਨ ਐਤਵਾਰ ਨੂੰ  ਸਵੇਰ 7 ਵਜੇ ਤੋ 12 ਵਜੇ ਤੱਕ ਸੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਾਇਆ ਜਾ ਹੈ। ਜਿਸ 'ਚ ਅੱਖਾਂ ਦੇ ਚੈਕਅੱਪ ਤੋ ਇਲਾਵਾਂ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਕੋਈ ਖਰਚ ਨਹੀ ਹੋਵੇਗਾ ਮਰੀਜ਼ ਦੇ ਆਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਮਰੀਜ਼ ਅੱਖਾਂ ਚੈਕਅੱਪ ਕਰਵਾਉਣ ਆਉਣ ਉਹ ਆਪਣੇ ਨਾਲ ਅਧਾਰ ਕਾਰਡ ਦੀ ਇਕ ਫੋਟੋ ਕਾਪੀ ਨਾਲ ਲੈ ਕੇ ਆਉਣ ਅਤੇ ਜਿੰਨਾਂ ਦੀ ਸ਼ੂਗਰ ਅਤੇ ਬੀ ਪੀ ਦਵਾਈ ਚਲਦੀ ਹੈ ਉਹ ਆਪਣੀ ਦਵਾਈ ਨਾਲ ਲੈ ਕੇ ਆਉਣ। ਉਨ੍ਹਾਂ ਇਸ ਕੈਂਪ ਦਾ ਵੱਧ ਤੋ ਵੱਧ ਫਾਇਦਾ ਲੈਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ  ਸੁਸਾਇਟੀ ਮੈਂਬਰ ਐਡਵੋਕੇਟ ਜਸਕਰਨ ਸਿੰਘ, ਬੰਟੀ ਗਿੱਲ, ਸੁਖਵਿੰਦਰ ਗਿੱਲ, ਜਸਵੀਰ ਸਿੰਘ ਆਦਿ ਮੌਜੂਦ ਸਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ