ਨਸ਼ੀਲੀਆਂ ਗੋਲੀਆਂ ਗ੍ਰਿਫਤਾਰ,ਵੇਚਣ ਵਾਲਾ ਪੁਲਸ ਨੇ ਕਰਤਾ ਫਰਾਰ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਬੇਸ਼ਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਰੂਪੀ ਕੋਹੜ ਨੂੰ ਜ਼ੜੋ ਪੁੱਟਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਪਰ ਦੂਜੇ ਪਾਸੇ ਇਸ ਨਸ਼ਿਆਂ ਰੂਪੀ ਵਹਿ ਰਹੀ ਗੰਗਾ 'ਚ ਪੁਲਸ ਵੀ ਸਮੱਗਲਰਾਂ ਨੂੰ ਬਖ਼ਸੇ ਕੇ ਹੱਥ ਰੰਗਣ ਤੇ ਹੋ ਗਈ ਹੈ। ਅਜਿਹਾ ਹੀ ਮਾਮਲਾ ਪਿੰਡ ਗੁਰੂਸਰ ਵਿਖੇ ਸਾਹਮਣੇ ਆਇਆ । ਜਿੱਥੇ ਬੀਤੇ ਦਿਨੀ ਮੁੱਖਬਰੀ ਦੇ ਅਧਾਰ ਤੇ ਪੁਲਸ ਨੇ ਪਿੰਡ ਗੁਰੂਸਰ ਛਾਪਾ ਮਾਰਿਆਂ ਜਿੱਥੇ ਪੁਲਸ ਨੇ ਜਾਣਕਾਰੀ ਮੁਤਾਬਕ ਕਰੀਬ 2000 ਨਸ਼ੀਲੀਆਂ ਗੋਲੀਆਂ ਮੌਕੇ ਤੋ ਬਰਾਮਦ ਕੀਤੀ ਪਰ ਪੁਲਸ ਵਾਲੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਪਣੀ ਜੇਬ ਗਰਮ ਕਰਕੇ ਗੋਲੀਆਂ ਨੂੰ ਗ੍ਰਿਫਤਾਰ ਕਰਕੇ ਚਲਦੇ ਬਣੇ। ਦੱਸਣਯੋਗ ਹੈ ਕਿ ਪਿੰਡ ਗੁਰੂਸਰ 'ਚ ਨਸ਼ਿਆਂ ਦਾ ਕਾਰੋਬਾਰ ਜ਼ੋਰਸ਼ੋਰ ਨਾਲ ਚਲ ਰਿਹਾ ਪਰ ਪੁਲਸ ਇਨ੍ਹਾਂ ਤੇ ਕੋਈ ਵੀ ਕਾਰਵਾਈ ਨਹੀ ਕਰ ਰਹੀ । ਜਿਸ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਪੁਲਸ ਨਾਲ ਰਲ ਮਿਲ ਕੇ ਇਹ ਲੋਕ ਨਸ਼ਿਆਂ ਦਾ ਕੰਮ ਕਰ ਰਹੇ ਹਨ। ਜਦ ਇਸ ਸਬੰਧੀ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਨਾਲ ਫੌਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਜਾਣਕਾਰੀ ਨਹੀ ਪਰ ਪੁਲਸ ਉਕਤ ਮਾਮਲੇ ਦੀ ਪੜਤਾਲ ਕਰ ਰਹੀ ਹੈ।
Comments
Post a Comment