ਮਲੋਟ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਦੀ ਗੁੱਤ ਕੱਟੀ ਗਈ
ਮਲੋਟ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਦੀ ਗੁੱਤ ਕੱਟੀ ਗਈ
ਗੁਰੂਸਰ-ਦਿਨੋ ਦਿਨ ਗੁੱਤ ਕੱਟਣ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੀਤੇ ਦਿਨੀ ਪਿੰਡ ਭਾਰੂ ਦੀ ਦੀ 12 ਵਰਿਆਂ ਦੀ ਲੜਕੀ ਦੇ ਵਾਲ ਕੱਟੇ ਗਏ ਸਨ ਅਤੇ ਉਸ ਤੋ ਬਾਅਦ ਤਾਜਾ ਮਾਮਲਾ ਮਲੋਟ ਦਾ ਹੈ। ਜਿੱਥੇ ਪੰਜਵੀਂ ਜਮਾਤ ਦੀ ਵਿਦਿਆਰਥਣ ਦੇ ਜਾਣਕਾਰੀ ਅਨੁਸਾਰ ਵਾਲ ਕੱਟ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਅਸੀ ਸਾਰੇ ਵਿਹੜੇ 'ਚ ਪਏ ਹੋਏ ਜਦ ਚਾਰ ਵਜੇ ਸਵੇਰੇ ਵੱਡਾ ਲੜਕਾ ਉੱਠਿਆ ਤਾਂ ਉਸਨੇ ਆਪਣੀ ਪ੍ਰੀਤੀ ਦੇ ਵਾਲ ਵਿਹੜੇ 'ਚ ਖਿੱਲਰੇ ਵੇਖੇ । ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪਰ ਇਹ ਵੀ ਸਵਾਲ ਉੱਠਦਾ ਹੈ ਕਿ ਅਜਿਹੀਆਂ ਘਟਨਾਵਾਂ ਆਖਿਰ ਗਰੀਬ ਪਰਿਵਾਰਾਂ 'ਚ ਹੀ ਕਿਉ ਵਾਪਰ ਰਹੀਆਂ ਹਨ।
Comments
Post a Comment