ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ ਸੀ ਰਘਬੀਰ ਸਿੰਘ ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ। ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼।
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ 'ਚ ਪੈਂਦੇ ਖਤੌਲੀ 'ਚ ਪੁਰੀ-ਹਰਿਦੁਆਰ-ਕਲਿੰਗਾ ਉਤਕਲ ਐਕਸਪ੍ਰੈੱਸ ਦੇ 6 ਡੱਬੇ ਪਟਰੀ ਤੋਂ ਉਤਰ ਗਏ।
Comments
Post a Comment