ਦਿਨ ਵੇਲੇ ਭੱਠਾ ਮਜਦੂਰ ਔਰਤ ਦੇ ਵਾਲ ਕੱਟੇ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਗੁੱਤ ਕੱਟਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀ ਲੈ ਰਿਹਾ ਰਿਹਾ,ਇਹ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਨਜਦੀਕੀ ਪਿੰਡ ਖੁੰਨਣ ਖੁਰਦ ਉਸ ਵੇਲੇ ਭੱਠਾ ਮਜਦੂਰਾਂ 'ਚ ਦਹਿਸਤ ਦਾ ਮਾਹੌਲ ਬਣ ਗਿਆ ਜਦ ਇਕ ਅਸ਼ੋਕ ਭੱਠੇ ਤੇ ਕੰਮ ਕਰਦੀ ਇਕ ਔਰਤ ਦੇ ਦਿਨ ਵੇਲੇ ਹੀ ਵਾਲ ਕੱਟੇ ਗਏ। ਜਾਣਕਾਰੀ ਦਿੰਦਿਆ ਪੀੜਤ ਔਰਤ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਦ ਮੈ ਦੁਪਿਹਰ ਵੇਲੇ ਆਪਣੇ ਘਰੋ ਤੋ ਬਾਹਰ ਰੁੱਖ ਥੱਲੇ ਸੁੱਤੀ ਪਈ ਸੀ ਤਾਂ ਅਚਾਨਕ ਮੈਨੂੰ ਕੈਚੀ ਦੀ ਅਵਾਜ ਸੁਣੀ ਅਤੇ ਮੇਰੇ ਇਕ ਕਾਲੇ ਰੰਗ ਦੇ ਕੱਪੜਿਆ ਵਾਲ ਔਰਤ ਨੇ ਵਾਲ ਕੱਟ ਦਿੱਤੇ ਅਤੇ ਜਦ ਰੌਲਾ ਪਾਇਆ ਤਾਂ ਉਹ ਵਾਲ ਕੱਟ ਕੇ ਗਾਇਬ ਹੋ ਗਈ। ਉਨ੍ਹਾਂ ਦੱਸਿਆ ਕਿ ਅਸੀ ਭੱਠੇ ਤੇ ਕੰਮ ਕਰਦੇ ਹਾ ਅਤੇ ਘਰ 'ਚ ਕੋਈ ਨਹੀ ਸੀ ਅਤੇ ਦੁਪਿਹਰ ਵੇਲੇ ਇਹ ਘਟਨਾ ਘੱਟ ਗਈ। ਇਸ ਘਟਨਾ ਤੋ ਬਾਅਦ ਉਕਤ ਔਰਤ ਨੂੰ ਵੇਖਣ ਵਾਲੇ ਲੋਕਾਂ ਦਾ ਤਾਤਾਂ ਲੱਗਿਆ ਰਿਹਾ ਅਤੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨੇੜਲੇ ਲੋਕਾਂ ਦਾ ਕਹਿਣਾ ਸੀ ਕਿ ਅਸੀ ਕਿਸੇ ਨੂੰ ਭੱਜਦੇ ਹੋਏ ਭੱਠੇ ਤੋ ਨਹੀ ਵੇਖਿਆ।
Comments
Post a Comment