ਮਧੀਰ ਸੁਤੰਤਰਤਾ ਸੈਨਾਨੀ ਮਾਮਲੇ 'ਚ ਨਵਾ ਮੋੜ ਪੁਲਸ ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਵਾਲੇ ਦੇ ਪਰਿਵਾਰ ਦੀ ਨੂੰਹ ਨੇ ਲਾਏ ਪਰਿਵਾਰ ਤੇ ਤਸ਼ੱਦਦ ਕਰਨ ਦੇ ਦੋਸ਼
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ) -ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਮਧੀਰ ਵਿੱਚ ਸੁਤੰਤਰਤਾ ਸੈਨਾਨੀ ਦੇ ਪੋਤਰੇ ਦੀ ਕੁੱਟਮਾਰ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਇਸ ਪਰਿਵਾਰ ਦੀ ਨੂੰਹ ਨੇ ਆਪਣੇ ਹੀ ਪਰਿਵਾਰ ਤੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧ ਵਿੱਚ ਸੁਤੰਤਰਤਾ ਸੈਨਾਨੀ ਸਵ.ਲਾਭ ਸਿੰਘ ਵਾਸੀ ਮਧੀਰ ਦੀ ਪੋਤ ਨੂੰਹ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਪੁੱਤਰ ਬੋਘਾ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸੰਨ 2008 ਵਿੱਚ ਸੁਖਜੀਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਦੇ ਕਰੀਬ ਇਕ ਸਾਲ ਬਾਅਦ ਹੀ ਪਰਿਵਾਰ ਨੂੰ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾ ਦੱਸਿਆ ਕਿ ਉਸ ਦੇ ਕੋਈ ਔਲਾਦ ਨਾ ਹੋਣ ਕਾਰਨ ਉਹ ਸਹੁਰਾ ਪਰਿਵਾਰ ਦਾ ਤਸ਼ੱਦਦ ਚੁੱਪਚਾਪ ਸਹਿੰਦੀ ਰਹੀ। ਕੁਲਦੀਪ ਕੌਰ ਨੇ ਦੱਸਿਆ ਕਿ ਮਿਤੀ 27 ਮਾਰਚ 2017 ਨੂੰ ਉਸ ਦਾ ਪਤੀ ਘਰੋਂ ਗਾਇਬ ਹੋ ਗਿਆ ਅਤੇ ਪਤਾ ਲਗਾਉਣ ਤੇ ਉਨ੍ਹਾ ਨੂੰ ਖ਼ਬਰ ਮਿਲੀ ਕਿ ਉਸ ਦੇ ਪਤੀ ਸੁਖਜੀਤ ਸਿੰਘ ਨੇ ਰਾਧਿਕਾ ਨਾਮਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਹਾਲੇ ਤੱਕ ਘਰ ਵਾਪਸ ਨਹੀਂ ਆਇਆ। ਜਿਸ ਕਰਕੇ ਉਸ ਨੂੰ ਮਾਨਯੋਗ ਹਾਈਕੋਰਟ ਦਾ ਸਹਾਰਾ ਲੈਣਾ ਪਿਆ, ਜਿੱਥੇ ਰਜਿਸਟਰਾਰ ਰੂਲਜ਼ ਪੰਜਾਬ ਤੇ ਹਰਿਆਣਾ ਹਾÂਕੋਰਟ ਦੇ ਹੁਕਮਾਂ ਤਹਿਤ ਥਾਣਾ ਸੈਕਟਰ 3 ਵਿਖੇ ਉਕਤ ਦੋਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਕੁਲਦੀਪ ਕੌਰ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਇਨਾਸਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਕੋਟਭਾਈ ਦੇ ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਕੋਲ ਉਕਤ ਮਾਮਲੇ ਸਬੰਧੀ ਐਫ.ਆਈ.ਆਰ. ਦੀ ਕਾਪੀ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲੀਸ ਹੀ ਕਰ ਰਹੀ ਹੈ ਪਰ ਉਨ੍ਹਾਂ ਵੱਲੋਂ ਉਕਤ ਦੋਨਾਂ ਨੂੰ ਗ੍ਰਿਫਤਾਰ ਕਰਨ ਲਈ ਮਧੀਰ ਵਿਖੇ ਛਾਪੇਮਾਰੀ ਕੀਤੀ ਗਈ ਹੈ ਪਰ ਉਨ੍ਹਾ ਵਿੱਚੋਂ ਕੋਈ ਵੀ ਉਨ੍ਹਾਂ ਦੇ ਹੱਥ ਨਹੀਂ ਲੱਗਾ।
Comments
Post a Comment