ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ 'ਚ ਹਲਕੇ ਦਾ ਵਿਕਾਸ ਜੰਗੀ ਪੱਧਰ ਤੇ ਹੋ ਰਿਹਾ-ਭਲਾਈਆਣਾ


ਜਸਪ੍ਰੀਤ ਭਲਾਈਆਣਾ ਨੇ ਬੱਸ ਸਟੈਂਡ  ਦੀ ਨੀਂਹ  ਰੱਖੀ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਬਾਦੀਆਂ ਵਿਖੇ ਹਲਕਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਵੱਲੋ  ਗੁਰੂਸਰ ਰੋਡ ਤੇ ਬੱਸ ਸਟੈਂਡ ਦੀ ਨੀਂਹ  ਰੱਖੀ ਅਤੇ ਕੰਮ ਦੀ ਸ਼ੁਰੂਆਤ ਕਰਵਾਈ।  ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਦੀ ਅਗਵਾਈ ਹੇਠ ਹਲਕੇ ਦੇ ਕੰਮ ਬਿਨਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਿਦੜਬਾਹਾ ਹਲਕੇ 'ਚ ਪਿੱਛਲੇ ਲੰਮੇ ਸਮੇਂ ਤੋਂ ਰੁੱਕੇ ਪਏ ਕੰਮ ਪਹਿਲ ਦੇ ਅਧਾਰ ਦੇ ਕਰਵਾਏ ਜਾ ਰਹੇ ਹਨ ਅਤੇ ਗਿਦੜਬਾਹਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜੰਗੀ ਪੱਧਰ ਤੇ ਕੰਮ ਚਲ ਰਿਹਾ ਹੈ। ਉਨਾਂ ਦੱਸਿਆ ਕਿ ਕੋਈ ਵੀ ਹਲਕੇ ਦਾ ਬਸ਼ਿੰਦਾ ਬਿਨਾਂ ਝਿਜਕ ਸਾਡੇ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਹੈ । ਇਸ ਮੌਕੇ ਉਨਾਂ ਨਾਲ ਇੰਚਾਰਜ ਬਾਦੀਆਂ ਜਗਦੇਵ ਚੱਕ ਗਿਲਜੇਵਾਲਾ, ਸਾਹਬ ਸ਼ਰਮਾਂ, ਸੰਤੋਖ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਦੇਬਾ, ਗੁਰਜੀਤ ਸਿੰਘ ,ਰਾਜਾ ਸਿੰਘ ਆਦਿ ਮੌਜੂਦ ਸਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ