ਆਮ ਵਰਗੇ ਰਹੇ ਪਿੰਡਾਂ 'ਚ ਹਲਾਤ,ਪੁਲਸ ਨੇ ਪ੍ਰਬੰਧ ਕੀਤੇ ਪੁਖ਼ਤਾ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਦੇ ਮੱਦੇਨਜ਼ਰ ਪੁਲਸ ਅਤੇ ਸਿਵਲ ਪ੍ਰਸਾਸਨ ਨੇ ਸੁਰੱਖਿਆ ਦੇ ਪ੍ਰਬੰਧ ਬੇਹਦ ਪੁਖ਼ਤਾ ਕੀਤੇ ਹਨ। ਪੁਲਸ ਵਿਭਾਗ ਵੱਲੋਂ ਜਿੱਥੇ ਪ੍ਰੇਮੀਆਂ ਦੇ ਨਾਮ ਚਰਚਾ ਘਰਾਂ ਦੇ ਅੰਦਰ ਅਤੇ ਬਾਹਰ ਸੁਰੱਖਿਆਂ ਦੇ ਕਰੜੇ ਪ੍ਰਬੰਧ ਕੀਤੇ ਹੋਏ ਹਨ। ਇਸ ਕਾਰਨ ਪੁਲਸ ਵੱਲੋਂ ਡੇਰੇ ਅੰਦਰ ਜਾਣ ਵਾਲੇ ਪ੍ਰੇਮੀਆਂ ਦੀ ਤਲਾਸੀ ਲਈ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਹੋਣ ਤੋ ਟਾਲੀ ਜਾ ਸਕੇ। ਅਜ ਪਿੰਡ ਲੁਹਾਰਾ 'ਚ ਬਣੇ ਸੱਚਾ ਸੌਦਾ ਦੇ ਡੇਰੇ “ਚ ਡੀ ਸੀ ਮੁਕਤਸਰ ਵੱਲੋ ਉਚ ਅਧਿਕਾਰੀਆਂ ਨਾਲ ਡੇਰੇ ਦਾ ਜਾਇਜਾ ਲਿਆ ਗਿਆ ਅਤੇ ਉਨ੍ਹਾਂ ਪ੍ਰੇਮੀਆ ਨੂੰ ਸਖਤ ਹਦਾਇਤਾ ਕੀਤੀਆ ਹਨ ਕਿ ਉਹ ਅਮਨ ਕਾਨੂੰਨ ਬਣਾਈ ਰੱਖਣ ਅਤੇ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ। ਉਧਰ ਹਲਕੇ ਦੇ ਸਾਰੇ ਹੀ ਪਿੰਡਾਂ 'ਚ ਮਾਹੌਲ ਸ਼ਾਂਤਮਈ ਰਿਹਾ ਅਤੇ ਲੋਕ ਆਪਣੇ ਨਿੱਜੀ ਕੰਮਾਕਾਰਾ ਵਿਚ ਰੁੱਝੇ ਰਹੇ।
Comments
Post a Comment