ਰਿਟਾ ਜੱਜ ਕਰਨੈਲ ਸਿੰਘ ਆਹੀ ਨੇ ਲੋਕ ਦੀਆਂ ਸਕਾਇਤਾ ਸੁਣੀਆਂ
(ਸ੍ਰੀ ਮੁਕਤਸਰ ਸਾਹਿਬ)-ਰਿਟਾ ਜੱਜ, ਕਚਿਊਮਰ ਕੋਰਟ ਦੇ ਚੇਅਰਮੈਨ ਕਰਨੈਲ ਸਿੰਘ ਆਹੀ ਨੇ ਅੱਜ ਪਿੰਡ ਦੋਦਾ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਲੋਕ ਦੀਆਂ ਸਕਾਇਕਾ ਸੁਣਨ ਲਈ ਅਦਾਲਤ ਲਾਈ। ਇਸ ਮੌਕੇ ਉਹਨਾ ਨੇ ਪੱਲਦਾਰ ਯੂਨੀਅਨ ਦੋਦਾ ਦੇ ਮਿਹਨਤਕਸ ਲੋਕਾਂ ਨੂੰ ਆ ਰਹੀਆਂ ਮੁਸਕਲਾ ਦੇ ਲਈ ਠੋਸ ਹੱਲ ਕਰਨ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀ ਸਾਰੇ ਰਲ ਮਿਲ ਕੇ ਮਸਲੇ ਆਪਣੇ ਆਪਣੇ ਪਿੰਡ ਵਿੱਚ ਹੱਲ ਕਰਦੇ ਹੋ ਤਾਂ ਇੱਕ ਤਾਂ ਤੁਹਾਡਾ ਕੀਮਤੀ ਸਮਾਂ ਅਤੇ ਧੰਨ ਦੀ ਬਚਤ ਹੁੰਦੀ ਹੈ। ਇਸ ਸਮੇ ਪਿੰਡ ਦੋਦਾ ਦੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਟਹਿਲ ਸਿੰਘ ਨੇ ਕਰਨੈਲ ਸਿੰਘ ਆਹੀ ਨੂੰ ਗਰੀਬ ਜਾਤੀ ਦੇ ਲੋਕਾਂ ਨੂੰ ਆ ਰਹੀਆ ਮੁਸਕਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਟਹਿਲ ਸਿੰਘ ਪ੍ਰਧਾਨ, ਚਰਨਜੀਤ ਸਿੰਘ, ਕੁਲਜੀਤ ਕੰਗ, ਮੱਖਣ ਸਿੰਘ, ਗੁਰਦੀਪ ਸਿੰਘ, ਨਿਰਭੈ ਸਿੰਘ, ਗੁਰਦੇਵ ਸਿੰਘ, ਅਮਨਾਂ, ਗੁਰਪਿਆਰ ਸਿੰਘ, ਸੀਰਾ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ।
ਕੈਪਸਨ-ਪਿੰਡ ਦੋਦਾ ਦੇ ਡੋਰਾ ਬਾਬਾ ਧਿਆਨ ਦਾਸ ਵਿਖੇ ਲੋਕਾਂ ਦੀਆਂ ਸਕਾਇਤਾ ਸੁਣਦੇ ਹੋਏ ਕਰਨੈਲ ਸਿੰਘ ਆਹੀ ਅਤੇ ਪਿੰਡ ਵਾਸੀ।
Comments
Post a Comment