ਪ੍ਰੇਮੀਆਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ
ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ----ਗਿੱਦੜਬਾਹਾ
ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ
ਸੁਮੀਤ ਜਾਰੰਗਲ ਨੇ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਮਧੀਰ ਵਿਖੇ ਅੰਗਰੇਜ
ਕੌਰ ਦੇ ਪਰਿਵਾਰ ਨਾਲ ਉਨਾਂ ਦੀ ਮੌਤ ਤੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਅੰਗਰੇਜ
ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਮਧੀਰ ਦੀ ਪੰਚਕੁਲਾ ਵਿਖੇ ਮੌਤ ਹੋ ਗਈ ਸੀ। ਵਿਧਾਇਕ
ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਰਿਵਾਰ ਦੇ ਕਿਸੇ ਵੀ ਜੀਅ ਦੇ ਚਲੇ ਜਾਣ
ਦੇ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ
ਭਾਣਾ ਮੰਨਣ ਦਾ ਬਲ ਬਖ਼ਸੇ। ਉਨਾਂ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਜੋ
ਵੀ ਘਟਨਾਕ੍ਰਮ ਹੋਇਆ ਉਸ ਵਿਚ ਇੰਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਸੀ। ਉਨਾਂ ਨੇ ਕਿਹਾ
ਕਿਸੇ ਨੂੰ ਵੀ ਕਿਸੇ ਵਿਸੇਸ਼ ਧਰਮ ਫਿਰਕੇ ਜਾਂ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਸਰਕਾਰ
ਵੱਲੋਂ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਸਭ ਦੀ ਸੁਰੱਖਿਆ ਕੀਤੀ ਜਾਵੇਗੀ।
ਇਸ
ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਪਿੰਡ ਥੇੜੀ ਦੇ ਮ੍ਰਿਤਕ ਲਵਪ੍ਰੀਤ
ਸਿੰਘ ਪੁੱਤਰ ਕਾਕਾ ਸਿੰਘ ਦੇ ਪਰਿਵਾਰ ਕੋਲ ਪੁੱਜ ਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਪਰਿਵਾਰ ਨਾਲ
ਦੁੱਖ ਪ੍ਰਗਟਾਇਆ। ਉਨਾਂ ਨੇ ਕਿਹਾ ਕਿ ਪਰਿਵਾਰ ਨੂੰ ਕੋਈ ਤੰਗ ਪ੍ਰੇਸਾਨ ਨਹੀਂ ਕਰੇਗਾ
ਅਤੇ ਦੁੱਖ ਦੀ ਘੜੀ ਵਿਚ ਪ੍ਰਸਾਸ਼ਨ ਉਨਾਂ ਦੇ ਨਾਲ ਹੈ। ਅੰਤ ਵਿਚ ਉਨਾਂ ਪਿੰਡ ਅਬੁਲ
ਖੁਰਾਣਾ ਦੇ ਮ੍ਰਿਤਕ ਗੁਰਪਿਆਰ ਸਿੰਘ ਜਿੰਨਾਂ ਦੀ ਵੀ ਪੰਚਕੁਲਾ ਵਿਖੇ ਮੌਤ ਹੋ ਗਈ ਸੀ ਦੇ
ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ
ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੈ। ਇਸ ਮੌਕੇ ਐਸ.ਡੀ.ਐਮ. ਸ੍ਰੀ ਨਰਿੰਦਰ ਸਿੰਘ ਅਤੇ
ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਵੀ ਉਨਾਂ ਦੇ ਨਾਲ ਹਾਜਰ ਸਨ।
Comments
Post a Comment