ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ
ਤੁਸੀਂ ਮੌਤ ਦੀ ਸਜ਼ਾ ਪਾਏ ਕਿਸੇ ਵਿਅਤਕੀ ਦੇ ਬਰੀ ਹੋਣ ਦੀ ਖ਼ਬਰ ਤਾਂ ਸੁਣੀ ਹੋਵੇਗੀ ਪਰ ਅਜੀਬੋ-ਗਰੀਬ ਮਾਮਲੇ 'ਚ ਅਮਰੀਕਾ ਦੇ ਮਿਸ਼ਿਗਨ ਪ੍ਰਾਂਤ ਦੀ ਇਕ ਅਦਾਲਤ ਨੇ ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਪਰ ਬਾਅਦ 'ਚ ਮਾਰੇ ਗਏ ਕੁੱਤੇ ਨਾਲ ਉਸ ਦਾ ਡੀ ਐੱਨ ਏ ਟੈਸਟ ਦਾ ਮਿਲਾਨ ਨਾ ਹੋਣ 'ਤੇ ਉਸ ਨੂੰ ਬਰੀ ਕਰ ਦਿੱਤਾ। ਇਹ ਮਾਮਲਾ ਮਿਸ਼ਿਗਨ ਪ੍ਰਾਂਤ ਦਾ ਹੈ ਜਿਥੇ 'ਜੇਬ' ਨਾਂਅ ਦੇ ਕੁੱਤੇ 'ਤੇ ਗੁਆਂਢ ਘਰ 'ਚ ਰਹਿਣ ਵਾਲੇ 'ਵਲਾਡ' ਨਾਂਅ ਦੇ ਕੁੱਤੇ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਪਰ ਕਈ ਹਫਤਿਆਂ ਤੱਕ ਮੌਤ ਦੀ ਸਜ਼ਾ 'ਤੇ ਰਹਿਣ ਤੋਂ ਬਾਅਦ ਉਹ ਬਰੀ ਹੋ ਕੇ ਆਪਣੇ ਮਾਲਕ ਦੇ ਕੋਲ ਵਾਪਸ ਪਰਤ ਆਇਆ। ਮਸ਼ਿਗਨ ਦੇ ਡੇਟਰੋਇਟ ਸ਼ਹਿਰ ਤੋਂ 50 ਮੀਲ ਦੂਰ ਉੱਤਰ ਪੂਰਬ 'ਚ ਸੇਂਟ ਕਲੇਅਰ ਟਾਊਨਸ਼ਿਪ 'ਚ 24 ਅਗਸਤ ਨੂੰ ਵਲਾਡ ਦੀ ਮ੍ਰਿਤਕ ਮਿਲਿਆ ਅਤੇ ਜੇਬ ਨੂੰ ਉਸ ਦੇ ਨਜ਼ਦੀਕ ਖੜਾ ਵੇਖਿਆ ਗਿਆ ਸੀ। ਵਲਾਡ ਦੇ ਸਰੀਰ 'ਤੇ ਮਿਲੇ ਖੂਨ ਨਾਲ ਕਰਵਾਏ ਗਏ ਡੀ ਐਨ ਏ ਟੈਸਟ ਨਾਲ ਜੇਬ ਨਿਰਦੋਸ਼ ਪਾਇਆ ਗਿਆ, ਜਿਸ ਨੂੰ ਬਰੀ ਕਰ ਦਿੱਤਾ ਗਿਆ।
Comments
Post a Comment