ਬੇਰਹਿਮ ! ਡਾਕਟਰ ਡਲਿਵਰੀ ਮੌਕੇ ਲੜਦੇ ਰਹੇ ਬੱਚੇ ਦੀ pet vich ਜਾਨ ਗਈ
ਜੋਧਪੁਰ, 30 ਅਗਸਤ - ਰਾਜਸਥਾਨ ਦੇ ਜੋਧਪੁਰ ਸਥਿਤ ਪ੍ਰਸਿੱਧ ਉਮੈਦ ਹਸਪਤਾਲ ਦਾ ਇਕ
ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿਚ ਡਾਕਟਰ ਅਪਰੇਸ਼ਨ ਟੇਬਲ 'ਤੇ
ਬੇਸੁੱਧ ਮਰੀਜ਼ ਨੂੰ ਛੱਡ ਕੇ ਆਪਸ 'ਚ ਹੀ ਲੜ ਰਹੇ ਸਨ। ਅਪਰੇਸ਼ਨ ਥੀਏਟਰ ਦੇ ਟੇਬਲ 'ਤੇ
ਲੇਟੀ ਗਰਭਵਤੀ ਮਹਿਲਾ ਦੇ ਬੱਚੇ ਦੀ ਪੇਟ 'ਚ ਹੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦਾ
ਅਪਰੇਸ਼ਨ ਕੀਤਾ ਜਾਣਾ ਸੀ। ਹਾਲਾਂਕਿ ਇਸ ਵਿਚਕਾਰ ਥੀਏਟਰ 'ਚ ਗਾਇਨੇਕੋਲਾਜਿਸਟ ਤੇ
ਅਨੈਸਥੇਟਿਕ ਕਿਸੇ ਗੱਲ 'ਤੇ ਝਗੜਨ ਲੱਗ ਪਏ। ਇਸ ਦੌਰਾਨ ਅਪਰੇਸ਼ਨ ਟੇਬਲ 'ਤੇ ਬੇਸੁੱਧ ਔਰਤ
ਦਾ ਪੇਟ ਖੁੱਲ੍ਹਿਆ ਹੋਇਆ ਸੀ। ਦੋਵਾਂ ਡਾਕਟਰਾਂ ਨੂੰ ਫੌਰੀ ਤੌਰ ਨਾਲ ਹਟਾ ਦਿੱਤਾ ਗਿਆ
ਹੈ।
Comments
Post a Comment