ਅਜ਼ਾਦੀ ਘੁਲਾਟੀਏ ਨੂੰ ਤਹਿਸੀਲਦਾਰ ਕਹਿੰਦੇ ਸਨਮਾਨ ਲੈਣਾ ਲਓ ਨਹੀ ਇੱਥੋ ਜਾਓ
ਹਲਕਾ ਵਿਧਾਇਕ ਦੀ ਆਓ ਭਗਤੀ ਚ ਲੱਗਾ ਰਿਹਾ ਪ੍ਰਸ਼ਾਸਨ,ਅਜ਼ਾਦੀ ਘੁਲਾਟੀਆਂ ਨੂੰ ਪਾਣੀ ਨਾ ਪੁੱਛਿਆ
-------------ਅਜ ਗਿਦੜਬਾਹਾ ਵਿਖੇ ਅਜ਼ਾਦੀ ਦਿਹਾੜਾ ਨਵੀਂ ਅਨਾਜ ਮੰਡੀ 'ਚ ਮਨਾਇਆ ਗਿਆ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦੇਸ਼ ਅਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਅਜਾਦੀ ਘੁਲਾਟੀਆਂ ਨੂੰ ਅੱਖੋ ਪਰੋਖੇ ਕੀਤਾ ਗਿਆ। ਉਨ੍ਹਾਂ ਨੂੰ ਫੌਨ ਕਰਕੇ ਸਮਾਗਮ 'ਚ ਸੱਦ ਤਾਂ ਲਿਆ ਪਰ ਬਾਅਦ 'ਚ ਕਿਸੇ ਨੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੀ ਸਾਰ ਤੱਕ ਲੈਣੀ ਨਹੀ ਸਮਝੀ ਸਗੋਂ ਉਨ੍ਹਾਂ ਦੀ ਬੇਇੱਜ਼ਤੀ ਦਾ ਪਾਤਰ ਬਣਨਾ ਪਿਆ ਤੇ ਉਨ੍ਹਾਂ ਨੂੰ ਪਾਣੀ ਤੱਕ ਨਹੀ ਪੁੱਛਿਆ ਗਿਆ। ਉਹ ਇਨ੍ਹਾਂ ਸਮਾਗਮਾਂ 'ਚ ਆ ਗਏ ਪਰ ਸਿਵਾਏ ਬੇਇੱਜ਼ਤ ਹੋਣ ਦੇ ਉਨ੍ਹਾਂ ਨੂੰ ਕੁਝ ਨਸੀਬ ਨਹੀ ਹੋਇਆ। ਦੂਜੇ ਸਾਰਾ ਪ੍ਰਸ਼ਾਸਨ ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਆਓ ਭਗਤੀ 'ਚ ਵਿਅਸਤ ਰਿਹਾ। ਭਰੇ ਮਨ ਨਾਲ ਅਜਾਦੀ ਘੁਲਾਟੀਏ ਪਰਿਵਾਰ ਦੇ ਉਤਰਾਧਿਕਾਰੀ ਲਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਭਾਈ ਨੇ ਦੱਸਿਆ ਕਿ ਸਾਡੇ ਬਜ਼ੁਰਗ ਗਿਆਨੀ ਪ੍ਰੀਤਮ ਸਿੰਘ ਨੇ ਅਜਾਦ ਹਿੰਦ ਫੌਜ਼ ਦੀ ਸਥਾਪਣਾ ਕੀਤੀ ਸੀ ਅਤੇ ਉਨ੍ਹਾਂ ਦੇਸ਼ ਦੀ ਅਜਾਦੀ 'ਚ ਆਪਣਾ ਯੋਗਦਾਨ ਪਾਉਦਿਆਂ ਜਪਾਨ 'ਚ ਕੁਰਬਾਨੀ ਦੇ ਦਿੱਤੀ ਸੀ ਪਰ ਇਹ ਗਿਦੜਬਾਹਾ ਦਾ ਪ੍ਰਸਾਸਨ ਖਾਸ ਕਰਕੇ ਤਹਿਸੀਲਦਾਰ ਸਾਹਬ ਮੈਨੂੰ ਕਹਿੰਦੇ ਹਨ ਕਿ ਤੁਹਾਨੂੰ ਕੀਹਨੇ ਸੱਦਿਆ ਹੈ। ਉਨ੍ਹਾਂ ਕਿਹਾ ਕਿ ਖੁਦ ਸਾਨੂੰ ਬੁਲਾਕੇ ਪ੍ਰਸ਼ਾਸਨ ਸਾਡੀ ਬੇਇੱਜ਼ਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਅਸੀ ਬੋਲਣ ਲਈ ਪੰਜ ਮਿੰਟ ਟਾਈਮ ਮੰਗਿਆਂ ਤਾਂ ਉਹ ਕਹਿੰੰਦੇ ਕਿ ਅਜਾਦੀ ਘੁਲਾਟੀਏ ਅਸੀ ਸਨਮਾਨ ਲਈ ਸੱਦੇ ਹਨ ਜੇਕਰ ਤੁਸੀ ਸਨਮਾਨ ਲੈ ਲਿਆ ਤਾਂ ਇੱਥੋ ਚਲੇ ਜਾਓ। ਉਨ੍ਹਾਂ ਦੱਸਿਆ ਕਿ ਅਸੀ ਅਜਾਦ ਨਹੀ ਅਸੀ ਤਾਂ ਗੁਲਾਮ ਹੋ ਗਏੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੇ ਬਜੁਰਗਾਂ ਨੂੰ ਸਨਮਾਨ ਦਿਵਾਉਣ ਲਈ ਹਾਈ ਕੋਰਟ ਦਾ ਸਹਾਰਾਂ ਲੈ ਰਹੇ ਹਨ। ਜਿੰਨਾਂ ਨੂੰ ਭਾਰਤ ਸਰਕਾਰ ਨੇ ਵਿਸਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਚੰਗਾ ਸੀ ਕਿ ਸਾਨੂੰ ਪ੍ਰਸ਼ਾਸਨ ਇਨ੍ਹਾਂ ਸਮਾਗਮਾਂ 'ਚ ਬੁਲਾਉਦਾ ਹੀ ਨਾ ,ਸਾਡੇ ਮਾਨ ਸਨਮਾਣ ਦੀ ਹੱਤਕ ਤਾਂ ਨਾ ਹੁੰਦੀ। ਦੱਸਣਯੋਗ ਹੈ ਉਕਤ ਅਜਾਦੀ ਘੁਲਾਟੀਏ ਨੂੰ ਪ੍ਰਸ਼ਾਸਨ ਨੇ ਸਨਮਾਨਿਤ ਕਰਨਾ ਵੀ ਵਾਜ਼ਬ ਨਾ ਸਮਝਿਆ। ਉਧਰ ਐਸ ਡੀ ਐਮ ਗਿਦੜਬਾਹਾ ਦਾ ਕਹਿਣਾ ਸੀ ਕਿ ਅਜਿਹਾ ਨਹੀ ਹੋ ਸਕਦਾ। ਫੇਰ ਵੀ ਉਹ ਇਸਦੀ ਪੜਤਾਲ ਕਰਨਗੇ।
Comments
Post a Comment