Posts

Showing posts from July, 2014
ਪਿੰਡਾਂ ਵਿੱਚ ਧੜੱਲੇ ਨਾਲ ਚਲ ਰਹੀਆਂ ਸਰਾਬ ਦੀਆਂ ਨਜਾਇਜ਼ ਬ੍ਰਾਂਚਾ ਆਬਕਾਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਦਿਨ ਚੜਦੇ ਹੀ ਖੁਲ ਜਾਦੀਆਂ ਲਾਲ ਪਰੀ ਦੀਆਂ ਨਜਾਇਜ਼ ਬ੍ਰਾਚਾਂ ਅੱਧੀ ਰਾਤ ਤੱਕ ਸੱਜਦੀਆਂ ਲਾਲ ਪਰੀਂ ਦੇ ਸੌਕੀਨਾ ਦੀਆ ਮਹਿਫਲਾਂ ਦੋਦਾ, ਰਣਜੀਤ ਗਿੱਲ, ਜਿੱਥੇ ਪੰਜਾਬ ਸਰਕਾਰ ਸਿਹਤ ਵਿਭਾਗ ਦੀ ਮਦਦ ਨਾਲ ਨਸ਼ਿਆਂ ਨੇ ਵਹਿ ਰਹੇ ਛੇਵੇ ਦਰਿਆਂ ਨੂੰ ਰੋਕਣ ਲਈ ਨਸ਼ਾਂ ਛੁਡਾਓ ਕੈਪ ਲਾ ਕੇ ਵੱਡੇ ਪੱਧਰ ਤੇ ਮਹਿੰਮ ਚਲਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਦਾ ਆਪਣਾ ਅਦਾਰਾਂ ਆਬਕਾਰੀ ਵਿਭਾਗ ਸਰਾਬ ਰੂਪੀਂ ਨਸ਼ਿਆ ਦੇ ਕਾਰੋਬਾਰ ਨੂੰ ਹੋਰ ਵਧਾਉਣ ਲਈ ਨਜਾਇਜ਼ ਬ੍ਰਾਂਚਾ ਖੋਲਣ ਦੀ ਕਥਿਤ ਚਾਲ ਚਲ ਰਿਹਾ ਹੈ, ਜਿਸ ਨਾਲ ਨਸ਼ਿਆਂ ਖਿਲਾਫ ਵਿੱਢੀ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਖੋਰਾ ਲੱਗ ਰਿਹਾ ਹੈ। ਜਿਸ ਦੀ ਤਾਜ਼ਾਂ ਮਿਸਾਲ ਪਿੰਡ ਗੁਰੂਸਰ ਅਤੇ ਕਸਬਾ ਦੋਦਾ ਵਿਖੇ ਚਲ ਰਹੀਆਂ ਸਰਾਬ ਦੀਆਂ ਨਜਾਇਜ਼ ਬ੍ਰਾਂਚਾ ਤੋ ਬਾਖੂਬੀ ਮਿਲਦੀ ਹੈ। ਜਾਣਕਾਰੀ ਅਨੁਸਾਰ ਦੋਦਾ ਵਿਖੇ ਸਰਾਬ ਦੀਆਂ ਦੋ ਨਜਾਇਜ਼ ਬ੍ਰਾਂਚਾ ਚਲ ਰਹੀਆਂ ਹਨ ਜਿੰਨ੍ਹਾਂ ਵਿੱਚ ਇਕ ਕਾਉਣੀ ਵਾਲੇ ਮੋੜ ਤੇ ਅਤੇ ਦੂਸਰੀ ਜਲ ਘਰ ਦੇ ਬਿਲਕੁਲ ਨੇੜੇ, ਇਸੇ ਤਰ੍ਹਾਂ ਹੀ ਪਿੰਡ ਗੁਰੂਸਰ ਵਿੱਚ ਰਾਜਸਥਾਨ ਨਹਿਰ ਦੇ ਨੇੜੇ ਧੜੱਲੇ ਨਾਲ ਨਜਾਇਜ਼ ਬ੍ਰਾਂਚ ਚਲ ਰਹੀ ਹੈ । ਪਿੰਡ ਵਾਸੀਆ ਨੇ ਦੱਸਿਆ ਕਿ ਇਹ ਨਜਾਇਜ਼ ਬ੍ਰਾਂਚਾਂ ਪਹੁੰ ਫੁਟਦਿਆ ਹੀ ਖੁਲ ਜਾਦੀਆਂ ਹਨ ਅਤੇ ਦੇਰ ਰਾਤ ਤੱਕ ਚਲਦੀਆਂ ਰਹਿੰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ
Image
ਛੋਟੇ ਕਿਸਾਨ ਆਪਣੇ ਜੁਗਾੜ ਨਾਲ ਬਚਤ ਕਰਨ ਲੱਗੇ ਸਰਕਾਰੀ ਮਦਦ ਸਿਆਸੀ ਪਹੁੰਚ ਵਾਲੇ ਕਿਸਾਨਾਂ ਤੱਕ ਸੀਮਿਤ ਦੋਦਾ, (ਰਣਜੀਤ ਗਿੱਲ)ਭਾਵੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ ਅਤੇ ਕਿਸਾਨਾ ਪੱਧਰ ਪਹਿਲਾ ਨਾਲੋ ਉੱਚਾ ਹੋਇਆ ਹੈ ਪਰ ਇਹ ਸਭ ਹਕੀਕਤ ਤੋ ਦੂਰ ਹੀ ਨਜ਼ਰ ਆ ਰਿਹਾ ਹੈ ਕਿਉਕਿ ਅੱਜ ਛੋਟੇ ਕਿਸਾਨਾ ਦੀ ਮਾਲੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਉਹ ਲੱਕੀ ਤੋੜਵੀ ਮਹਿੰਗਾਈ ਦੇ ਚਲਦੇ ਖੇਤੀ ਕਰਨ ਦੇ ਸਾਧਨ ਖ੍ਰੀਦਨ ਤੋ ਵੀ ਅਸਮਰਥ ਹੋ ਚੁੱਕਾ ਹੈ ਅਤੇ ਦਿਨੋ ਦਿਨ ਕਰਜ਼ੇ ਦੇ ਜਾਲ ਵਿੱਚ ਫਸਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆ ਕਿਸਾਨ ਬੇਅੰਤ ਸਿੰਘ ਮਹਿੰਗਾ ਸਿੰਘ ਆਦਿ ਨੇ ਕਿਹਾ ਕਿ ਸਾਡੇ ਵਰਗੇ ਛੋਟੇ ਕਿਸਾਨ ਖੇਤੀ ਲਾਗਤਾ ਦੇ ਵਧਣ ਕਾਰਨ ਖੇਤੀ ਦੇ ਸੰਦ ਨਹੀ ਖ੍ਰੀਦ ਸਕਦੇ । ਉਨ੍ਹਾਂ ਕਿਹਾ ਕਿ ਜੇਕਰ ਇੱਕ ਏਕੜ ਟਰੈਕਟਰ ਨਾਲ ਝੋਨੇ ਵਾਲੀ ਪੈਲੀ ਵਿੱਚ ਕੱਦੂ ਕਰਵਾਉਣਾ ਹੈ ਤਾਂ ਲਗਭਗ 1000 ਰੁਪਏ ਕਿਰਾਇਆ ਦੇਣਾ ਪੈਦਾ ਹੈ ,ਜੋ ਅਸੀ ਦੇ ਨਹੀ ਸਕਦੇ ਜਿਸ ਕਰਕੇ ਅਸੀ ਆਪਣੇ ਹੱਥੀ ਕੱਦੂ ਕਰ ਰਹੇ ਹਾ ਜਿਸ ਨਾਲ ਕੁਝ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਕਦਰ ਮਹਿੰਗਾਈ ਦੀ ਰਫਤਾਰ ਵੱਧ ਰਹੀ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਡੀਆਂ ਫਸਲਾਂ ਦੇ ਭਾਂਅ ਕੁਝ ਵੀ ਵਧੇ ਕਿਉਕਿ ਜਿਨਸ ਦਾ ਮੁੱਲ ਤਾਂ ਇਕ ਕੁਇੰਟਲ ਮਗਰ ਮਸਾਂ 50 ਰੁਪਏ ਹੀ ਹਰ ਸਾਲ ਵਧਦਾ ਹੈ ਦੂਜੇ ਪਾਸੇ ਖਾਦਾ, ਸਪ੍ਰੇਰਾ ਆਦਿ ਦੇ ਰੇਟਾ ਵਿੱਚ ਚ
ਐਫ ਸੀ ਆਈ ਗੁਦਾਮ ਦੋਦਾ ਕਣਕ ਦੀ ਥਾਂ ਭੰਗ ਦਾ ਗੁਦਾਮ ਬਣਿਆ ਅਮਲੀਆਂ ਨੂੰ ਬਣੀਆਂ ਮੌਜ਼ਾ, ਕੰਧ ਟੱਪਕੇ ਲੈਦੇ ਨੇ ਨਜ਼ਾਰੇ ਦੋਦਾ,ਰਣਜੀਤ ਗਿੱਲ, ਇਕ ਪਾਸੇ ਪੰਜਾਬ ਸਰਕਾਰ ਸਿਹਤ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਨਸ਼ੇ ਛੁਡਾਉਣ ਦੇ ਉਪਰਾਲੇ ਕਰ ਰਹੀ ਹੈ ਪਰ ਦੂਜ਼ੇ ਪਾਸੇ ਸਰਕਾਰੀ ਏਜੰਸੀ ਐਡ ਸੀ ਆਈ ਦਾ ਗੁਦਾਮ ਜੋ ਦੋਦਾ ਵਿਖੇ ਹੈ,ਵਿੱਚ ਜਿਸ 'ਵਿੱਚ ਵੱਡੀ ਮਾਤਰਾਂ ਵਿੱਚ ਭੰਗ ਦੇ ਬੂਟੇ ਉਘ ਕੇ ਕਰੀਬ ਚਾਰ ਤੋ ਪੰਜ ਫੁੱਟ ਦੇ ਹੋਏ ਪਏ ਹਨ। ਪਰ ਜਿਲ੍ਹਾਂ ਪੁਲਿਸ ਮੁੱਖੀ ਅਤੇ ਜਿਲ੍ਹਾਂ ਪ੍ਰਸਾਸਨ ਇਹ ਦਾਅਵੇ ਕਰ ਰਿਹਾ ਹੈ ਕਿ ਭੰਗ ਦੇ ਬੂਟੇ ਨਸ਼ਟ ਕਰ ਦਿੱਤੇ ਜਾਣਗੇ ਪਰ ਐਫ ਸੀ ਆਈ ਗੁਦਾਮ ਵਿੱਚ ਕਣਕ ਦੇ ਨਾਲ ਭੰਗ ਦੇ ਬੂਟੇ ਗੁਦਾਮ ਦੀ ਸੋਭਾਂ ਵਧਾ ਰਹੇ ਹਨ। ਇਹ ਭੰਗ ਦੇ ਬੂਟੇ ਜੋ ਪੱਕਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ ,ਜਿਸਦਾ ਨਜ਼ਾਰਾ ਅਮਲੀ ਕੱਧ ਟੱਪਕੇ ਨਜ਼ਾਰੇ ਮਾਣ ਰਹੇ ਹਨ ਪਰ ਐਫ ਸੀ ਆਈ ਦੇ ਕਰਮਚਾਰੀ ਅਤੇ ਮੁਲਾਜ਼ਮ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਜਦ ਇਸ ਸਬੰਧੀ ਐਫ ਸੀ ਆਈ ਦੇ ਗੁਦਾਮ ਵਿੱਚ ਮੌਜੂਦ ਫੂਡ ਇੰਸਪੈਕਟਰ ਮਨਜੀਤ ਸਿੰਘ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਫ ਸੀ ਆਈ ਕੋਲ ਪੈਸੇ ਦੀ ਕਮੀ ਹੋਣ ਕਾਰਨ ਅਸੀ ਗੁਦਾਮ ਦੀ ਸਫਾਈ ਨਹੀ ਕਰਵਾ ਸਕੇ।
Image
ਇਸ ਬਲਾਗ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ
ਨਵੀਂ ਪੁਲਿਸ ਚੌਕੀਂ ਦਾ ਸਵਾਗਤ ਚੋਰਾਂ ਨੇ ਦੁਕਾਨ ਤੇ ਚੋਰੀ ਕਰਕੇ ਕੀਤਾ ਦੋਦਾ, ਰਣਜੀਤ ਗਿੱਲ, ਭਾਵੇ ਚੋਰੀ ਦੀਆਂ ਵਾਰਦਾਤਾਂ ਪੁਲਿਸ ਚੌਕੀ ਤੋ ਪਹਿਲਾ ਵੀ ਆਏ ਦਿਨ ਹੁੰਦੀਆਂ ਰਹਿੰਦੀਆ ਹਨ ਪਰ ਚੋਰਾਂ ਨੇ ਇਕ ਦਿਨ ਪਹਿਲਾ ਪਿੰਡ ਦੋਦਾ 'ਚ ਖੁੱਲ੍ਹੀ ਪੁਲਿਸ ਚੌਕੀ ਦਾ ਸਵਾਗਤ ਗਰੋਵਰ ਟੀ ਵੀ ਸੈਟਰ ਤੇ ਚੋਰੀ ਨੂੰ ਅੰਜ਼ਾਮ ਦੇ ਕੇ ਕੀਤਾ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਜਿਲ੍ਹਾਂ ਪੁਲਿਸ ਮੁੱਖੀ ਨੇ ਚਿੰਲਿਗ ਸ਼ੈਟਰ ਨਾਲ ਨਵੀ ਬਣੀ ਪੁਲਿਸ ਚੌਕੀ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਸੀ ਇਸ ਚੌਕੀ ਬਣਨ ਨਾਲ ਚੋਰੀ ਵਾਰਦਾਤਾਂ ਅਤੇ ਸਰਾਰਤੀ ਅਨਸਰਾਂ ਤੇ ਨੱਥ ਪਵੇਗੀ ਪਰ ਬੀਤੀ ਰਾਤ ਹੋਈ ਚੋਰੀ ਨੇ ਫੇਰ ਪੁਲਿਸ ਦੇ ਦਾਅਵਿਆ ਦੀ ਪੋਲ ਖੋਲਕੇ ਰੱਖ ਦਿੱਤੀ ਹੈ। ਗਰੋਵਰ ਟੀ ਵੀ ਸ਼ੈਟਰ ਦੇ ਮਾਲਕ ਵਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮੇਸਾ ਤਰ੍ਹਾਂ ਜਦ ਮੈ ਦੁਕਾਨ ਖੋਲਕੇ ਵੇਖੀ ਤਾਂ ਪਤਾ ਚਲਿਆ ਕਿ ਚੋਰਾਂ ਨੇ ਦੁਕਾਨ ਤੋ ਚੋਰੀ ਕਰ ਲਈ ਹੈ । ਉਨ੍ਹਾਂ ਦੱਸਿਆ ਕਿ ਦੁਕਾਨ ਦੀ ਛੱਤ ਪੁੱਟਕੇ ਚੋਰਾ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ਵਿੱਚੋ ਐਲ ਈ ਡੀ, ਪੰਜ ਸਪੀਕਰ ਬਾਕਸ ਅਤੇ ਗੱਲੇ ਵਿੱਚੋ ਵੀ ਕੁਝ ਪੈਸੇ ਚੋਰੀ ਹੋਏ। ਉਨ੍ਹਾਂ ਦੱਸਿਆ ਕਿ ਕਰੀਬ ਮੇਰਾ 50 ਹਜਾਰ ਦਾ ਸਮਾਨ ਚੋਰਾ ਨੇ ਚੋਰੀ ਕਰ ਲਿਆ ਹੈ। ਪੁਲਿਸ ਚੌਕੀ ਦੋਦਾ ਦੇ ਇੰਚਾਰਜ਼ ਮੇਜਰ ਸਿੰਘ ਨੇ ਕਿਹਾ ਕਿ ਸਾਨੂੰ ਚੋਰੀ ਦੀ ਸੂਚਨਾ ਮਿਲ ਗਈ ਹੈ ਅਤੇ ਜਲਦ ਚੋਰ ਨੂੰ ਫੜ ਲਿਆ ਜਾਵੇਗਾ।