ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰੇ ਦੇ ਕੈਮੀਕਲ ਨਾਲ ਮੈਚ
ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰਾ ਸੱਚਾ ਸੌਦਾ ਦੇ ਪੰਚਕੂਲਾ 'ਚ ਫੜੇ ਗਏ ਕੈਮੀਕਲ ਨਾਲ ਮੈਚ
ਮੌੜ ਮੰਡੀ ਬੰਬ ਧਮਾਕਾ ਡੇਰੇ ਨੇ ਕਰਵਾਇਆ ?
--31
ਜਨਵਰੀ ਨੂੰ ਐਨ ਵੋਟਾ ਤੋ ਪਹਿਲਾ ਕਾਂਗਰਸ ਦੇ ਉਮੀਦਵਾਰ ਅਤੇ ਸੱਚਾ ਸੌਦਾ ਸਾਧ ਦੇ
ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਤੇ ਹੋਏ ਮੌੜ ਮੰਡੀ 'ਚ ਬੰਬ ਧਮਾਕੇ ਦੇ ਤਾਰ ਡੇਰਾ ਸਰਸਾ
ਨਾਲ ਜੁੜਦੇ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਇਸ ਬੰਬ ਧਮਾਕੇ ਨਾਲ ਛੇ ਲੋਕਾਂ ਦੀ ਮੌਤ
ਹੋਈ ਸੀ ਅਤੇ ਕਈ ਜਖਮੀ ਹੋਏ ਸਨ। ਇਸ ਦੀ ਐਨ ਐਸ ਜੀ ,ਆਰਮੀ ਅਤੇ ਗੁਪਚਰ ਵਿਭਾਗ ਤੋ
ਇਲਾਵਾਂ ਪੰਜਾਬ ਪੁਲਸ ਲੰਮੇ ਸਮੇਂ ਤੋ ਛਾਣਬੀਨ ਕਰ ਰਹੀਆਂ ਸਨ ਪਰ ਜਾਚ ਕਿਸੇ ਤਨ ਪੱਤਣ
ਨਹੀ ਲੱਗ ਰਹੀ ਸੀ। ਡੇਲੀ ਪੋਸਟ ਦੀ ਖਬਰ ਅਨੁਸਾਰ ਜੋ ਕੈਮੀਕਲ ਡੇਰੇ ਦੀ ਗਰੀਨ ਵੈੱਲਫੇਅਰ
ਫੋਰਸ ਵਿੰਗ ਦੀ ਫਾਇਰ ਬ੍ਰਿਗੇਡ ਵਿਚੋ ਫੜਿਆ ਗਿਆ ਹੈ,ਜਾਚ ਕਰ ਰਹੇ ਅਧਿਕਾਰੀਆ ਦਾ ਕਹਿਣਾ
ਹੈ ਕਿ ਉਹੀ ਕੈਮੀਕਲ ਇਹ ਬਲਾਸਟ ਲਈ ਵਰਤਿਆ ਗਿਆ ਹੈ। ਉਧਰ ਸੁਰੱਖਿਆਂ ਏਜੰਸੀਆਂ ਇਸਦੀ
ਬਾਰੀਕੀ ਨਾਲ ਜਾਚ ਪੜਤਾਲ ਕਰ ਰਹੀਆ ਹਨ।
ਮੌੜ ਮੰਡੀ ਬੰਬ ਧਮਾਕਾ ਡੇਰੇ ਨੇ ਕਰਵਾਇਆ ?
Comments
Post a Comment