ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ
ਦੋਦਾ-ਇਸ ਕਲਯੁੱਗ ਦੇ ਜਮਾਨੇ ਵਿੱਚ ਰਿਸਤੇ ਉਸ ਸਮੇ ਚਕਨਾਚੂਰ ਹੋ ਗਏ ਜਦ ਥਾਣਾ ਕੋਟਭਾਈ ਅਧੀਨ ਪੈਦੇ ਪਿੰਡ ਧੂੜਕੋਟ ਵਿਖੇ ਪਤੀ ਨੇ ਆਪਣੀ ਲਾਇਸੈਸੀ ਬਾਦੂਕ ਨਾਲ ਗੋਲੀ ਚਲਾ ਕੇ ਪਤਨੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੱਦੇ ਹੋਏ ਏ ਐਸ ਆਈ ਬਾਜ ਸਿੰਘ ਨੇ ਦੱਸਿਆ ਕਿ ਸੁਖਮੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਗੁਰਪ੍ਰੀਤ ਕੌਰ (30) ਨਾਲ ਤਤਕਾਲ ਹੋ ਗਿਆ। ਇਸ ਤੋ ਬਾਅਦ ਸੁਖਮੰਦਰ ਸਿੰਘ ਨੇ ਆਪਣੀ 12 ਬੋਰ ਦੀ ਬਾਦੂਕ ਨਾਲ ਆਪਣੇ ਪਤਨੀ ਤੇ ਗੋਲੀ ਚਲਾ ਦਿਤੀ ਜੋ ਕਿ ਸਿੱਧੀ ਸਿਰ ਵਿੱਚ ਜਾ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਪ੍ਰੀਤ ਕੌਰ ਆਪਣੇ ਪਿੱਛੇ 7 ਸਾਲ ਦਾ ਲੜਕਾ ਅਤੇ ਇੱਕ ਸਾਲ ਦੀ ਲੜਕੀ ਛੱਡ ਗਈ ਹੈ। ਜਦ ਗੁਰਪ੍ਰੀਤ ਕੌਰ ਦਾ ਕਤਲ ਕੀਤਾ ਗਿਆ ਤਾਂ ਮ੍ਰਿਤਕ ਦੀ ਲੜਕਾ ਸਕੂਲ ਗਿਆ ਸੀ ਅਤੇ ਲੜਕੀ ਆਪਣੀ ਦਾਦੀ ਨਾਲ ਪਾਠ ਦੇ ਭੋਗ ਤੇ ਗਈ ਹੋਈ ਸੀ। ਪੁਲਸ ਨੇ ਮ੍ਰਿਤਕ ਲੜਕੀ ਦੇ ਰਿਸਤੇਦਾਰ ਬਲਵੰਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰ ਲਿਆ ਹੈ। ਪਰ ਦੋਸੀ ਕਤਲ ਕਰਨ ਤੋ ਬਾਅਦ ਫਰਾਰ ਹੋ ਗਿਆ ਹੈ।
Comments
Post a Comment