ਗਿਦੜਬਾਹਾ 'ਚ ਗੁੱਤ ਕੱਟਣ ਵਾਲੇ ਗੈਂਗ ਦੀ ਦਹਿਸ਼ਤ
ਗਿਦੜਬਾਹਾ 'ਚ ਗੁੱਤ ਕੱਟਣ ਵਾਲੇ ਗੈਂਗ ਦੀ ਦਹਿਸ਼ਤ
12 ਵਰਿਆਂ ਦੀ ਲੜਕੀ ਦੇ ਵਾਲ ਰਾਤ ਨੂੰ ਕੱਟ ਕੇ ਸੁੱਟੇ
ਰਣਜੀਤ ਸਿੰਘ ਗਿੱਲ
ਦੇਸ ਭਰ ਵਿਚ ਗੁੱਤ ਕੱਟਣ ਵਾਲੇ ਗੈਂਗ ਨੇ ਲੋਕਾਂ ਨੂੰ ਡਰਾ ਰੱਖਿਆ ਹੈ। ਕੁਝ ਲੋਕ ਇਸਨੂੰ ਭੂਤ ਪ੍ਰੇਤ ਨਾਲ ਜੋੜ ਕੇ ਦੇਖ ਰਹੇ ਹਨ। ਬੇਸ਼ਕ ਵਿਗਿਆਨ ਦੇ ਇਸ ਯੁੱਗ 'ਚ ਵਿਸਵਾਸ ਨਹੀ ਕੀਤਾ ਜਾ ਸਕਦਾ ਪਰ ਵਹਿਮੀ ਲੋਕ ਇਸ ਨੂੰ ਭੂਤ ਪ੍ਰੇਤ ਦਾ ਸਾਇਆ ਮੰਨ ਰਹੇ ਹਨ ਜਿਸ ਕਰਕੇ ਇਹ ਘਟਨਾਵਾਂ ਦੀ ਖਬਰ ਅੱਗ ਵਾਗ ਪਿੰਡ -ਪਿੰਡ ਫੈਲਦੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾ ਇਹ ਘਟਨਾਵਾਂ ਸ਼ੋਸਲ ਮੀਡਿਆਂ ਦਾ ਸ਼ਿਗਾਰ ਸਨ ਪਰ ਹੁਣ ਇਹ ਹਕੀਕਤ ਬਣ ਗਈਆ ਹਨ। ਲੋਕ ਇਸ ਗੈਂਗ ਤੋ ਡਰੇ ਹਨ ਅਤੇ ਰਾਤ ਸਮੇਂ ਬਾਹਰ ਜਾਣ ਤੋ ਗੁਰੇਜ਼ ਕਰ ਰਹੇ ਹਨ ਖਾਸ ਕਰਕੇ ਲੜਕੀਆਂ ਇਨ੍ਹਾਂ ਖਬਰਾਂ ਤੋ ਜਿਆਦਾ ਹੀ ਡਰੀਆ ਹਨ। ਅਜਿਹਾ ਹੀ ਮਾਮਲਾ ਗਿਦੜਬਾਹਾ ਦੇ ਪਿੰਡ ਭਾਰੂ ਵਿਖੇ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਇਕ ਬਾਰਾਂ ਵਰਿਆਂ ਦੀ ਲੜਕੀ ਦੇ ਰਾਤ ਸਮੇਂ ਸਿਰ ਦੇ ਵਾਲ ਕੱਟ ਕੇ ਵਿਹੜੇ 'ਚ ਸੁੱਟ ਦਿੱਤੇ। ਲੜਕੀ ਦੀ ਮਾਤਾ ਕਰਮਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਦੀ ਧੀ ਬਾਹਰ ਵਿਹੜੇ 'ਚ ਸਾਡੇ ਕੋਲ ਮੰਜੇ ਤੇ ਪਈ ਸੀ ਪਤਾ ਨਹੀ ਕਿਹੜੇ ਵੇਲੇ ਇਹ ਵਾਲ ਕੱਟ ਦਿੱਤੇ ਗਏ ੇਸਾਨੂੰ ਇਸ ਘਟਨਾ ਦਾ ਪਤਾ ਸਵੇਰ ਵੇਲੇ ਹੀ ਲੱਗਾ। ਫਿਲਹਾਲ ਪਰਿਵਾਰ ਬਿਲਕੁਲ ਡਰਿਆ ਹੋਇਆ ਅਤੇ ਪੁਲਸ ਪ੍ਰਸ਼ਾਸ਼ਨ ਤੋ ਕਾਰਵਾਈ ਦੀ ਮੰਗ ਕੀਤੀ ਹੈ।
Comments
Post a Comment