ਕਪਤਾਨ ਸਾਬ੍ਹ ਕਰਜ਼ ਮੁਆਫੀ ਤਾਂ ਕੀ ਹੋਣੀ ਸੀ ਹੁਣ ਤਾਂ ਕਰਜ਼ ਮੋੜਨ ਵਾਲੇ ਕਿਸਾਨਾਂ ਨੂੰ ਵੀ ਬੈੱਕ ਜਲੀਲ ਕਰਨ ਲੱਗੇ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਇਕ ਪਾਸੇ ਸਰਕਾਰ ਵੱਲੋਂ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਹੈ ਕਿਉਕਿ ਲਗਾਤਾਰ ਸੂਬੇ ਅੰਦਰ ਕਰਜੇ ਦੇ ਜਾਲ 'ਚ ਫਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨੱਥ ਪਾਉਣ ਲਈ ਸਰਕਾਰ ਨੇ ਬੈੱਕਾਂ ਨੂੰ ਸਖਤ ਹਦਾਇਤਾ ਦਿੱਤੀਆਂ ਹਨ ਕਿ ਕਿਸਾਨਾਂ ਤੇ ਕੋਈ ਕਾਰਵਾਈ ਵਸੂਲੀ ਕਰਨ ਲਈ ਨਾ ਕੀਤੀ ਜਾਵੇ ਪਰ ਪਰ ਦੂਜੇ ਪਾਸੇ ਸਰਕਾਰ ਦੇ ਦਾਅਵਿਆਂ ਦੇ ਉਲਟ ਪੈਸੇ ਮੋੜਨ ਦੇ ਬਾਵਜੂਦ ਕਿਸਾਨਾਂ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ ਇਸ ਤੋ ਮਾੜੀ ਸਥਿਤੀ ਕੀ ਹੋ ਸਕਦੀ ਹੈ । ਅਜਿਹਾ ਹੀ ਮਾਮਲਾ ਪਿੰਡ ਗੁਰੂਸਰ ਦਾ ਸਾਹਮਣੇ ਆਇਆ ਹੈ। ਪੀੜਤ ਕਿਸਾਨ ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਮੈਂ ਸਹਿਕਾਰੀ ਖੇਤੀਬਾੜੀ ਵਿਕਾਸ ਲਿਮਟਿਡ ਬੈੱਕ ਗਿਦੜਬਾਹਾ ਤੋ ਮਿਤੀ 24-0-13 ਨੂੰ 3 ਲੱਖ 10 ਹਜਾਰ ਰੁਪਏ ਖੇਤੀ ਕਰਜ ਕਰਜ ਲਿਆ ਹੋਇਆ ਸੀ ਅਤੇ ਇਹ ਕਰਜ਼ 31-01-17 ਨੂੰ ਮੋੜ ਦਿੱਤਾ ਅਤੇ ਬੈੱਕ ਨੇ ਮੇਰੀ ਜਮੀਨ ਦੀ ਰਜਿਸਟਰੀ ਵੀ ਕੁਰਕੀ ਤੋ ਬਾਅਦ ਮੇਰੇ ਨਾਅ ਤੇ ਕਰ ਕੇ ਮੈਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਅਤੇ ਜਮੀਨ ਫੱਕ ਹੋਣ ਦੀ ਚਿੱਠੀ ਵੀ ਬੈੱਕ ਨੇ ਦੇ ਦਿੱਤੀ ਪਰ ਇਸ ਦੇ ਬਾਵਜੂਦ ਬੈੱਕ ਵੱਲੋਂ ਨ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦਿਆ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਮੈ 3 ਲੱਖ 10 ਹਜਾਰ ਰੁਪਏ ਦਾ ਸਹਿਕਾਰੀ ਬੈੱਕ ਤੋ ਲੋਨ ਲਿਆ ਸੀ ਅਤੇ ਬੈੱਕ ਨੇ ਕਰਜ ਦੀ ਵਸੂਲੀ ਲਈ ਮੇਰੇ ਖਿਲਾਫ ਅਦਾਲਤ 'ਚ ਕੇਸ ਕਰ ਦਿੱਤਾ ਅਤੇ ਮੈਂ ਕਿਵੇ ਨਾ ਕਿਵੇ ਬੈੱਕ ਦੀ ਰਕਮ ਮੋੜ ਲਈ ਸਹਿਮਤੀ ਦੇ ਦਿੱਤੀ ਅਤੇ ਕਰਜ ਦੀ ਸਾਰੀ ਰਕਮ ਬੈੱਕ ਨੂੰ ਮੋੜ ਵੀ ਦਿੱਤੀ ਪਰ ਇਸ ਦੇ ਬਾਵਜੂਦ ਬੈੱਕ ਨੇ ਕੇਸ ਵਾਪਸ ਨਹੀ ਲਿਆ ਅਤੇ ਮੈਨੂੰ ਗਿਦੜਬਾਹਾ ਦੀ ਪੁਲਸ ਨੇ ਥਾਣੇ ਚੁੱਕ ਲਿਆਦਾਂ। ਕਿਸਾਨ ਦਾ ਕਹਿਣਾ ਸੀ ਕਿ ਮੈਨੂੰ ਬਿਨਾ ਵਜ੍ਹਾਂ ਜਲੀਲ ਕੀਤਾ ਜਾ ਰਿਹਾ ਹੈ। ਕਿਸਾਨ ਦਾ ਕਹਿਣਾ ਸੀ ਕਿ ਕਰਜ਼ ਵਾਪਸ ਕਰਨਾ ਵੀ ਗੁਨਾਂਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਐਲਾਨ ਸਿਰਫ ਹਵਾਂ 'ਚ ਹੀ ਹਨ ਇਨ੍ਹਾਂ ਦਾ ਜਮੀਨੀ ਪੱਧਰ ਤੇ ਕੋਈ ਅਸਰ ਨਹੀ ਹੈ।ਉਧਰ ਗਿਦੜਬਾਹਾ ਸਹਿਕਾਰੀ ਖੇਤੀਬਾੜੀ ਵਿਕਾਸ ਲਿਮਟਿਡ ਬੈੱਕ ਦੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਦੀ ਪੋਸਟਿੰਗ ਅਜੇ ਨਵੀ ਹੋਈ ਹੈ ਅਤੇ ਕੁਝ ਨਹੀ ਕਹਿ ਸਕਦੇ ਪਰ ਜੇਕਰ ਕਿਸਾਨ ਨੇ ਪੈਸੇ ਭਰ ਦਿੱਤੇ ਹਨ ਤਾਂ ਅਗਲੀ ਪੇਸ਼ੀ ਤੇ ਕੇਸ ਵਾਪਸ ਲੈ ਲਿਆ ਜਾਵੇਗਾ ਅਤੇ ਜਿਸ ਨੇ ਇਹ ਕੁਤਾਹੀ ਵਰਤੀ ਹੈ ਉਸ ਖਿਲਾਫ ਸਖਤਕਾਰਵਾਈ ਕੀਤੀ ਜਾਵੇਗੀ। ਉਧਰ ਥਾਣਾ ਗਿਦੜਬਾਹਾ ਦੇ ਐਸ ਐਚ ਓ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਅਸੀ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ। ਜੇਕਰ ਕਿਸਾਨ ਕੋਲ ਦਸਤਾਵੇਜ ਹਨ ਉਹ ਅਦਾਲਤ ਨੂੰ ਵਿਖਾ ਸਕਦੇ ਹਨ
Comments
Post a Comment