ਪੰਜਾਬ ਸਰਕਾਰ ਵਲੋਂ 'ਘਰ ਘਰ ਨੌਕਰੀ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ 21 ਤੋਂ ---ਰਾਜਾ ਵੜਿੰਗ


https://youtu.be/KXXcPdf9Q7khttps://youtu.be/KXXcPdf9Q7k

gurusar---ਪੰਜਾਬ ਸਰਕਾਰ ਵਲੋਂ 'ਘਰ ਘਰ ਨੌਕਰੀ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਹਿਲੇ ਪੜਾਅ ਦੇ ਤਹਿਤ 21 ਤੋਂ 31 ਅਗਸਤ 2017 ਤੱਕ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਰੋਜਗਾਰ ਮੇਲੇ ਲਗਾਏ ਜਾਣਗੇ। ਇਹ ਜਾਣਕਾਰੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਸਤੰਬਰ ਨੂੰ ਮੋਹਾਲੀ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ।
ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸੂਬੇ ਦੀ ਅਸਲ ਤਾਕਤ ਹੁੰਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੁਰਾ ਕਰਨ ਲਈ ਦ੍ਰਿੜ ਸੰਕਲਪਤ ਹੈ। ਇਸੇ ਲਈ ਮੈਗਾ ਰੁਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਮੌਕੇ ਤੇ ਹੀ ਰੁਜਗਾਰ ਦਾਤਿਆਂ ਵੱਲੋਂ ਇੰਟਰਵਿਊ ਲੈ ਕੇ ਨੌਜਵਾਨਾਂ ਦੀ ਰੁਜਗਾਰ ਲਈ ਚੋਣ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਇੰਨਾਂ ਮੇਲਿਆਂ ਵਿਚ ਸ਼ਿਰਕਤ ਕਰਨ ਲਈ ਨੌਜਵਾਨ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨਾਂ ਨੌਜਾਵਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਬਣਾਏ www.ggnpunjab.com  ਪੋਰਟਲ 'ਤੇ ਰਜਿਸਟਰ ਹੋਣ ਤਾਂ ਜੋ ਉਨਾਂ ਨੂੰ ਯੋਗਤਾ ਮੁਤਬਕਾ ਨੌਕਰੀ ਬਾਰੇ ਦੱਸਿਆ ਜਾ ਸਕੇ ਅਤੇ ਕੰਪਨੀਆਂ ਕੋਲ ਇੰਟਰਵਿਊ ਕਰਵਾਕੇ ਨੌਕਰੀ ਦਿਵਾਈ ਜਾ ਸਕੇ।
ਵਿਧਾਇਕ ਨੇ ਦੱਸਿਆ ਕਿ 21 ਅਗਸਤ ਨੂੰ ਚੰਡੀਗੜ ਯੂਨੀਵਰਸਿਟੀ ਘੜੂੰਆਂ, 22 ਅਗਸਤ ਨੂੰ ਰਿਆਤ ਐਂਡ ਬਾਹਰਾ, 23 ਅਗਸਤ ਨੂੰ ਮਹਾਰਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਅਤੇ ਗੁਰੁ ਕਾਸ਼ੀ ਯੂਨੀਵਰਸਿਟੀ ਬਠਿੰਡਾ, 25 ਅਗਸਤ ਨੂੰ ਲੁਧਿਆਣਾ, 26 ਅਗਸਤ ਨੂੰ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਅਤੇ ਸਰਕਾਰੀ ਪੌਲੀਟੈਕਨੀਕ ਪਟਿਆਲਾ, 27 ਅਗਸਤ ਨੂੰ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ, ਫਗਵਾੜਾ, 28 ਅਗਸਤ ਨੂੰ ਅੰਮ੍ਰਿਤਸਰ, 29 ਅਗਸਤ ਨੂੰ ਫਿਰੋਜਪੁਰ ਅਤੇ 30 ਅਗਸਤ ਨੂੰ ਪੀ.ਟੀ.ਯੂ ਅਤੇ ਸੀ.ਟੀ.ਯੂ ਜਲੰਧਰ ਵਿਖੇ ਰੁਜ਼ਗਾਰ ਮੇਲੇ ਆਯੋਜਿਤ ਹੋ ਰਹੇ ਹਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ