ਬੱਸ-ਮੋਟਰਸਾਈਕਲ ਟੱਕਰ 'ਚ ਮਾਂ-ਪੁੱਤਰ ਤੇ ਧੀ ਦੀ ਮੌਤ
ਅੱਜ ਸਵੇਰੇ ਬਟਾਲਾ-ਜਲੰਧਰ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ
ਜੀਆਂ ਦੀ ਮੌਤ ਹੋਣ ਦੀ ਦੁੱਖਦਾਇਕ ਖ਼ਬਰ ਹੈ। ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ.
ਮੁਖਤਾਰ ਸਿੰਘ ਨੇ ਦੱਸਿਆ ਕਿ ਪਿੰਡ ਸੰਗਰਾਵਾਂ ਦੀ ਵਸਨੀਕ ਨਰਿੰਦਰ ਕੌਰ ਪਤਨੀ ਗੁਲਜ਼ਾਰ
ਸਿੰਘ ਆਪਣੇ ਪੁੱਤਰ ਹਰਪ੍ਰੀਤ ਸਿੰਘ ਹੈਪੀ (14) ਤੇ ਬੇਟੀ ਰਣਜੋਤ ਕੌਰ ਜੋਤੀ ਨਾਲ
ਮੋਟਰਸਾਈਕਲ ਨੰ: ਪੀ.ਬੀ. 06 ਐਸ 2744 'ਤੇ ਸਵਾਰ ਹੋ ਕੇ ਬਿਆਸ ਨਜ਼ਦੀਕ ਇਕ ਚਰਚ ਵਿਚ
ਅਰਦਾਸ 'ਚ ਸ਼ਾਮਿਲ ਹੋਣ ਜਾ ਰਹੇ ਸਨ ਕਿ ਜਦ ਪਿੰਡ ਨੱਤ ਦੇ ਸੂਏ ਨਜ਼ਦੀਕ ਪਹੁੰਚੇ ਤਾਂ
ਸਾਹਮਣੇ ਤੋਂ ਆ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੰ: ਪੀ.ਬੀ. 10 ਏ.ਐਲ. 9711
ਨਾਲ ਟੱਕਰ ਹੋ ਗਈ, ਜਿਸ ਕਾਰਨ ਤਿੰਨਾਂ ਮਾਂ-ਪੁੱਤਰ ਤੇ ਧੀ ਦੀ ਮੌਕੇ 'ਤੇ ਮੌਤ ਹੋ ਗਈ।
ਜਦ ਕਿ ਉਨ੍ਹਾਂ ਦੇ ਨਾਲ ਜਾ ਰਹੇ ਦੂਸਰੇ ਮੋਟਰਸਾਈਕਲ 'ਤੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ
ਪੁੱਤਰ ਮੰਗਲ ਸਿੰਘ, ਉਸ ਦੀ ਮਾਂ ਸ਼ਰਨਜੀਤ ਕੌਰ ਤੇ ਭਣੇਵਾਂ ਮੋਟਰਸਾਈਕਲ ਤੋਂ ਡਿੱਗਣ ਕਾਰਨ
ਜ਼ਖ਼ਮੀ ਹੋ ਗਏ।
Comments
Post a Comment