ਅਕਾਲੀ ਆਗੂ ਬੀਰਦਵਿੰਦਰ ਸਿੰਘ ਟਿੱਕਾ ਮਧੀਰ ਤੇ ਉਸਦੇ ਸਾਥੀਆਂ ਤੇ 'ਤੇ ਪਰਚਾ ਦਰਜ
-ਮਧੀਰ ਦੇ ਅਜ਼ਾਦੀ ਘੁਲਾਟੀਏ ਪਰਿਵਾਰ ਦੀ ਪੋਤ ਨੂੰਹ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਵੱਲੋਂ ਪਰਿਵਾਰ ਤੇ ਤਸ਼ੱਦਦ ਦੇ ਦ’ੋਸ਼ ਲਗਾਏ ਗਏ ਸਨ ਅਤੇ ਉਸ ਤੋਂ ਬਾਅਦ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਨੇ ਪਰਿਵਾਰ ਤੇ ਕੁੱਟਮਾਰ ਕਰਨ ਦੇ ਦੇਸ਼ ਲਗਾਏ ਹਨ, ਜਿਸ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਥਾਣਾ ਕੋਟਭਾਈ ਪੁਲੀਸ ਨੇ ਕੁਲਦੀਪ ਕੌਰ ਦੀ ਸੱਸ ਅਮਰਜੀਤ ਕੌਰ, ਸੁਖਜੀਤ ਸਿੰਘ ਦੀ ਦੂਜੀ ਪਤਨੀ ਰਾਧਿਕਾ, ਰਣਬੀਰ ਸਿੰਘ, ਰੇਸ਼ਮ ਸਿੰਘ, ਗੁਰਜੀਤ ਕੌਰ ਪਤਨੀ ਰੇਸ਼ਮ ਸਿੰਘ , ਪਿੰਡ ਦੇ ਸਾਬਕਾ ਸਰਪੰਚ ਬੀਰਦਵਿੰਦਰ ਸਿੰਘ ਟਿੱਕਾ, ਉਸ ਦੇ ਪਿਤਾ ਗੁਰਦੀਪ ਸਿੰਘ ਬਰਾੜ ਤੇ ਧਾਰਾ 452, 323, 324, 34, 120 ਬੀ ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਕੋਟਭਾਈ ਦੇ ਏ.ਐਸ.ਆਈ. ਅਤੇ ਮਾਮਲੇ ਦੇ ਤਫਤੀਸ਼ੀ ਅਫ਼ਸਰ ਬਾਜ਼ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਰਾਧਿਕਾ ਪਤਨੀ ਸੁਖਜੀਤ ਸਿੰਘ ਜੋ ਕਿ ਮੱਝ ਦਾ ਦੁੱਧ ਕੱਢਣਾ ਚਾਹੁੰਦੀ ਸੀ ਨੂੰ ਮੈਂ ਰੋਕਿਆ ਪਰ ਉਹ ਨਾ ਰੁਕੀ ਅਤੇ ਮੇਰੇ ਰੋਕਣ ਦੇ ਕਾਰਨ ਰਾਧਿਕਾ, ਰੇਸ਼ਮ ਸਿੰਘ, ਰਣਬੀਰ ਸਿੰਘ ਅਤੇ ਅਮਰਜੀਤ ਕੌਰ ਨੇ ਮੇਰੀ ਕੁੱਟਮਾਰ ਕੀਤੀ। ਉਨ੍ਹਾ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਇਹ ਸਾਰਾ ਕੁਝ ਪਿੰਡ ਦੇ ਸਾਬਕਾ ਸਰਪੰਚ ਬੀਰਦਵਿੰਦਰ ਸਿੰਘ ਟਿੱਕਾ ਮਧੀਰ, ਉਸ ਦੇ ਪਿਤਾ ਗੁਰਦੀਪ ਸਿੰਘ ਬਰਾੜ ਦੀ ਸ਼ਹਿ ਤੇ ਕੀਤਾ ਹੈ। ਜਦਕਿ ਬੀਰਦਵਿੰਦਰ ਸਿੰਘ ਟਿੱਕਾ ਮਧੀਰ ਅਤੇ ਉਸ ਦੇ ਪਿਤਾ ਨੇ ਇਸ ਸਾਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਲਈ ਕੰਮ ਕਰਦੇ ਆ ਰਹੇ ਹਨ, ਜਿਸ ਕਰਕੇ ਉਨ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Comments
Post a Comment