ਸੜਕ ਹਾਦਸੇ ''ਚ ਪਿਤਾ ਦੀ ਮੌਤ, ਪੁੱਤ ਵਾਲ ਵਾਲ ਬਚਿਆ
Repoter kulbhushan garg..ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ ਨੇੜੇ ਵਾਪਰੇ ਸੜਕੀ ਹਾਦਸੇ ਵਿਚ ਪਿਤਾ ਦੀ ਮੌਤ ਹੋ ਗਈ ਜਦੋਂ ਕਿ ਪੁੱਤਰ ਵਾਲ ਵਾਲ ਬੱਚ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਭਾਈ ਦੇ ਏ.ਐੱਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ ਅਬਲੂ ਦਾ ਰਹਿਣ ਵਾਲਾ ਮੰਗਤੂ ਪੁੱਤਰ ਜੋਗਿੰਦਰ ਸਿੰਘ ਆਪਣੇ ਪੁੱਤਰ ਸਿੰਕਦਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਤ ਸਮੇਂ ਕੋਠੇ ਚਿਬਿਆਂ ਵਾਲੇ ਵੱਲ ਜਾ ਰਹੇ ਸਨ। ਉਹ ਅਜੇ ਪਿੰਡ ਤੋਂ ਕੁਝ ਹੀ ਦੂਰ ਗਏ ਸਨ ਕਿ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆ ਗਏ ਜਿਸ ਤੋਂ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇੰਨਾਂ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਮੰਗਤੂ ਸਿੰਘ ਦੀ ਮੌਕ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਸਿੰਕਦਰ ਸਿੰਘ ਵਾਲ ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੰਗਤੂ ਸਿੰਘ ਦਾ ਸਿਵਲ ਹਸਪਤਾਲ ਗਿੱਦੜਬਾਹਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸ਼ਾਂ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Comments
Post a Comment