Posts

Showing posts with the label ਮਨ ਕੀ ਬਾਤ

ਕੂੜਾ ਪ੍ਰਬੰਧ 'ਤੇ ਜੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਕੀਤੀ

Image
ਨਵੀਂ ਦਿੱਲੀ, 28 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 32ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਇਸ ਰੇਡੀਉ ਸੰਬੋਧਨ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਵਾਂ ਦਿੱਤੀਆਂ। ਮਨ ਕੀ ਬਾਤ 'ਚ ਮੋਦੀ ਨੇ ਯੋਗ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦੇ ਹੋਏ ਇਸ ਵਾਰ ਤਿੰਨ ਪੀੜੀਆਂ ਦੇ ਨਾਲ ਯੋਗ ਕਰਨ ਦੀ ਤਸਵੀਰ ਉਨ੍ਹਾਂ ਨੂੰ ਭੇਜਣ ਲਈ ਕਿਹਾ। ਇਸ ਦੇ ਨਾਲ ਹੀ ਕੂੜਾ ਪ੍ਰਬੰਧ 'ਤੇ ਜੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਦੀ ਖਾਦ ਬਣਾਈ ਜਾਂ ਰੀਸਾਈਕਲ ਕਰਨ 'ਚ ਇਸਤੇਮਾਲ ਕੀਤਾ ਜਾ ਸਕੇ।