ਗਿਦੜਬਾਹਾ ਵਿਚ ਦੋ ਕੁੜੀਆਂ ਦੇ ਵਾਲ ਕੱਟੇ
ਗੁੱਤ ਕੱਟਣ ਦੀ ਤੀਜੀ ਘਟਨਾ ਹੋਈ ਗਿਦੜਬਾਹਾ 'ਚ
gurusar news online...
ਦਿਨੋਂ ਦਿਨ ਵਾਲ ਕੱਟਣ ਵਾਲੀਆਂ ਘਟਨਾਵਾਂ ਹੋਰ ਭਿਆਨਕ ਰੂਪ ਲੈ ਰਹੀਆਂ ਹਨ। ਬੇਸਕ ਇਨ੍ਹਾਂ ਘਟਨਾਵਾਂ ਨੂੰ ਭੂਤ ਪ੍ਰੇਤ ਦਾ ਨਾਮ ਦਿੱਤਾ ਜਾ ਰਿਹਾ ਹੈ। ਪਰ ਇਹ ਸਭ ਅਨਪੜ੍ਹਤਾ ਅਤੇ ਅੰਧਵਿਸਵਾਸ ਕਾਰਨ ਹੀ ਹੋ ਰਿਹਾ ਹੈ। ਬੀਤੇ ਦਿਨੀ ਗਿਦੜਬਾਹਾ ਦੇ ਪਿੰਡ ਭਾਰੂ 'ਚ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਸੀ ਉਸ ਤੋ ਬਾਅਦ ਗਿਦੜਬਾਹਾ ਪਿੰਡ 'ਚ ਦੋ ਹੋਰ ਘਟਨਾਵਾਂ ਸਾਹਮਣੇ ਆਈਆ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਮਨਦੀਪ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਰਾਤ ਨੂੰ ਕਿਸੇ ਉਪਰੀ ਸ਼ਕਤੀ ਨੇ ਵਾਲ ਕੱਟ ਲਏ ਅਤੇ ਸਾਨੂੰ ਇਸ ਦਾ ਪਤਾ ਤੱਕ ਨਹੀ ਲੱਗਿਆ ਕਿ ਇਹ ਵਾਲ ਕੌਣ ਕੱਟ ਕੇ ਲੈ ਗਿਆ। ਗੱਲ ਕੀ ਇਹ ਘਟਨਾਵਾਂ ਨੂੰ ਲੋਕ ਕਾਲਾ ਜਾਦੂ ਜਾ ਟੂਣੇ ਨਾਲ ਜੋੜ ਕੇ ਵੇਖ ਰਹੇ ਹਨ। ਇਨ੍ਹਾਂ ਘਟਨਾਵਾਂ ਕਾਰਨ ਲੋਕ ਦਹਿਸ਼ਤ ਵਿਚ ਹਨ। ਪੁਲਸ ਪ੍ਰਸਾਸਨ ਵੀ ਜਾਚ ਵਿਚ ਜੁੱਟ ਗਿਆ ਹੈ।
Comments
Post a Comment