ਟਰਾਈਸਾਈਕਲ ਲੈਣ ਆਏ ਅਪਾਹਜ਼ ਧੁੱਪ 'ਚ ਸੜ੍ਹਦੇ ਰਹੇ ,ਕਿਸੇ ਨਾ ਬਾਤ ਪੁੱਛੀ

ਰਣਜੀਤ ਗਿੱਲ---ਅਜ਼ਾਦੀ ਦਿਹਾੜੇ ਤੇ ਸਾਈਕਲ ਲਈ ਕਈ ਘੰਟੇ ਤੱਤੀ ਫਰਸ਼ ਤੇ ਬੈਠ ਕੇ ਅਪਾਹਜ਼ਾ ਨੂੰ ਇੰਤਯਾਰ ਕਰਨਾ ਪਿਆ ਅਤੇ ਪ੍ਰਸਾਸਨ ਦੀ ਰਾਂਹ ਤੱਕਦੇ ਰਹੇ। ਗੱਲਬਾਤ ਕਰਦਿਆਂ ਠਾਕੁਰ ਮੁਹੱਲਾ ਗਿਦੜਬਾਹਾ ਦੇ ਗੁਰਦਿਆਲ ਅਤੇ ਨਾਗਪਾਲ ਰਾਮ ਨੇ ਦੱਸਿਆ ਕਿ ਅਸੀ ਸਵੇਰ ਅੱਠ ਵਜੇ ਤੋ ਆਪਣੀ ਵਾਰੀ ਦੀ ਉਡੀਕ ਰਹੇ ਹਾਂ ਸਾਡੇ ਘਰਦੇ ਸਾਨੂੰ ਇੱਥੇ ਪ੍ਰਸ਼ਾਸਨ ਦੇ ਸੱਦੇ ਤੇ ਲੈ ਆਏ ਪਰ ਇੱਥੇ ਸਾਡੀ ਕਿਸੇ ਨੇ ਸਾਰ ਨਹੀ ਲਈ। ਉਨ੍ਹਾਂ ਦੱਸਿਆ ਕਿ ਸਾਨੂੰ ਪਾਣੀ ਦੀ ਇਕ ਘੁੱਟ ਨਸੀਬ ਨਹੀ ਹੋਈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਸਾਡੇ ਲਈ ਬੈਠਣ ਦਾ ਇੰਤਯਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀ ਅਭਾਗੇ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਵੀ ਨਹੀ ਦੇਖ ਸਕੇ। ਉਨ੍ਹਾਂ ਨੇ ਗਿਲ੍ਹਾਂ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸ਼ਿਰਫ ਵੱਡੇ ਲੋਕਾਂ ਦੀ ਆਓ ਭਗਤੀ ਕਰਦਾ ਹੈ ਨਾ ਕਿ ਸਾਡੇ ਵਰਗੇ ਲੋੜਵੰਦ ਲੋਕਾਂ। ਉਧਰ ਆਪਣੀ ਅਪਾਹਜ ਧੀ ਨੂੰ ਟਰੈਕਟਰ ਤੇ ਲੈ ਆਏ ਕਿਸਾਨ ਨੇ ਦੱਸਿਆ ਕਿ ਸਾਡੇ ਉਪ ਮੰਡਲ ਪ੍ਰਸ਼ਾਸਨ ਨੇ ਬੈਠਣ ਦਾ ਪ੍ਰਬੰਧ ਨਹੀ ਕੀਤਾ ਸੋ ਮੈਨੂੰ ਆਪਣੀ ਮੰਦਬੁੱਧੀ ਤੇ ਅਪਾਹਜ਼ ਧੀ ਨੂੰ ਟਰੈਕਟਰ ਤੇ ਬਿਠਾਉਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਪ੍ਰਸ਼ਾਸਨ ਨੇ ਹਲਕਾ ਵਿਧਾਇਕ ਨਾਲ ਆਏ ਕਾਂਗਰਸੀ ਵਰਕਰਾਂ ਲਈ ਸਕਿੰਟਾ ਵਿਚ ਹੀ ਬੈਠਣ ਦਾ ਪ੍ਰਬੰਧ ਕਰ ਦਿੱਤਾ ਜੋ ਅਪਾਹਜ਼ਾ ਲਈ ਪ੍ਰਬੰਧ ਨਾ ਕਰ ਸਕਿਆਂ।
Comments
Post a Comment