ਤੇ ਹੁਣ ਜੱਥੇਦਾਰ ਦੇ ਪਿੰਡ ਕਾਉਣੀ ਦੀ ਔਰਤ ਦੀ ਗੁੱਤ ਕੱਟੀ ਗਈ
ਦੋਦਾ,ਭਾਂਵੇਂ ਅੱਜ ਦਾ ਮਨੁੱਖ ਚੰਨ ਤੇ ਪਹੁੰਚ ਕੇ ਉਥੇ ਘਰ ਬਣਾਉਣ ਬਾਰੇ ਸੋਚ ਰਿਹਾ ਅਤੇ ਅਸੀਂ ਆਪਣੇ-ਆਪ ਨੂੰ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਸ਼ਾਮਲ ਹੋਇਆ ਮੰਨਦੇ ਹਾਂ ਪਰ ਅਫਸੋਸ ਕਿ ਇੰਨੀ ਤਰੱਕੀ ਦੇ ਬਾਵਜੂਦ ਗੁੱਤਾਂ ਕੱਟਣ ਵਾਲਿਆ ਦੇ ਪ੍ਰਕੋਪ ਤੋ ਬਚਣ ਲਈ ਲੋਕਾਂ ਨੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ । ਪੰਜਾਬ , ਹਰਿਆਣਾ, ਰਾਜਸਥਾਨ, ਹਰਿਆਣਾ, ਯੂ ਪੀ, ਦਿੱਲੀ ਆਦਦ ਰਾਜਾ ਅੰਦਰ ਅਜਿਹੀਆਂ ਘਟਨਾਵਾਂ ਨੇ ਜੋਰ ਫੜਿਆ ਹੋਇਆ ਹੈ ਅਤੇ ਹੁਣ ਤੱਕ ਅਣਗਿਣਤ ਹੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੀ ਹੀ ਇੱਕ ਘਟਨਾ ਬੀਤੀ ਰਾਤ ਨੇੜ੍ਹਲੇ ਪਿੰਡ ਕਾਉਣੀ ਵਿਖੇ ਵੀ ਵਾਪਰੀ ਜਿਥੇ ਲਗਭਗ 32 ਸਾਲਾ ਕਰਮਜੀਤ ਕੌਰ ਪਤਨੀ ਤੇਜ ਸਿੰਘ ਦੇ ਸਿਰ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਪਤੀ ਤੇਜ ਸਿੰਘ ਨੇ ਦੱਸਿਆ ਕਿ ਰਾਤ ਲਗਭਗ ਸਾਢੇ 12 ਵਜੇ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ ਘਰ ਆ ਕੇ ਸੁੱਤਾ ਪਰ ਜਦ ਸਵੇਰੇ ਉਹ ਪੰਜ ਵਜੇ ਉਠਿਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਾ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਮਾਨਸਿਕ ਰੋਗੀ ਹੈ ਜਿਸ ਦੀ ਬਠਿੰਡਾ ਦੇ ਕਿਸੇ ਹਸਪਤਾਲ ਤੋਂ ਦਵਾਈ ਚੱਲ ਰਹੀ ਹੈ। ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਅਤੇ ਲੋਕਾਂ ਵੱਲੋਂ ਆਪੋ-ਆਪਣੇ ਘਰਾਂ ਦੇ ਦਰਵਾਜਿਆਂ ਅੱਗੇ ਨਿੰਮ,ਨਿੰਬੂ, ਹਰੀਆਂ ਮਿਰਚਾਂ ਆਦਿ ਬੰਨਨੇ ਸ਼ੁਰੂ ਕਰ ਦਿੱਤੇ ਹਨ। ਜਦ ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਹਿਤ ਸੂਬਾਈ ਮੁਖੀ ਰਾਮਸਵਰਨ ਲੱਖੇਵਾਲੀ ਨੇ ਕਿਹਾ ਕਿ ਇਹ ਕੋਈ ਭੂਤ, ਪ੍ਰੇਤ ਜਾਂ ਕੋਈ ਗੈਬੀ ਸ਼ਕਤੀ ਨਹੀਂ, ਇਹ ਸਿਰਫ ਕੁਝ ਸ਼ਰਾਰਤੀ ਲੋਕਾਂ ਦੀ ਗਿਣੀ ਮਿਣੀ ਸ਼ਾਜਸ ਹੈ, ਜਿਸ ਸ਼ਿਕਾਰ ਜਿਆਦਾਤਰ ਲੜਕੀਆਂ ਅਤੇ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ।
Comments
Post a Comment