ਸੜਕ ਹਾਦਸੇ ਵਿਚ ਦੋ ਮੌਤਾ ਤਿੰਨ ਜ਼ਖਮੀ..... Get link Facebook X Pinterest Email Other Apps May 30, 2017 ਨਵਾ ਸ਼ਹਿਰ - ਅੱਜ ਸਵੇਰੇ ਕਰੀਬ 9 ਵਜੇ ਪਿੰਡ ਮਾਜਰਾ ਜੱਟਾਂ ਦੇ ਬੱਸ ਸਟੈਂਡ ਪਿੰਡ ਭੱਲਾ-ਪਨਿਆਲੀ ਨੇੜੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਦੋ ਮੌਤਾਂ ਹੋ ਗਈਆਂ ਹਨ ਤੇ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ। Get link Facebook X Pinterest Email Other Apps Comments
ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ July 30, 2017 ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ ਸੀ ਰਘਬੀਰ ਸਿੰਘ ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ। ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼। Read more
ਕਟਾਈ ਨਾ ਹੋਣ ਕਾਰਨ ਪਹਾੜੀ ਕਿੱਕਰਾਂ ਰਾਂਹਗੀਰਾਂ ਲਈ ਬਣੀਆਂ ਸਿਰਦਰਦੀ-gidderbaha news September 30, 2017 Read more
ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ 5 ਦੀ ਮੌਤ 20 ਤੋ ਵੱਧ ਜਖਮੀ September 05, 2017 ਊਨਾ-ਡੇਰਾ ਬਾਬਾ ਵਡਭਾਗ ਸਿੰਘ ਮੈੜੀ ਨੈਹਰੀਆਂ ਵਿਚ ਅੱਜ ਸਵੇਰੇ ਹੋਏ ਇੱਕ ਦਰਦਨਾਕ ਹਾਦਸੇ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੋ ਗਈ ਹੈ, ਜਦਕਿ 20 ਤੋਂ ਵੱਧ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇਂ ਹਨ । ਅੱਜ ਸਵੇਰੇ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂਆਂ ਦਾ ਇੱਕ ਟਰੱਕ ਮੈੜੀ ਤੋਂ ਵਾਪਸ ਤਰਨਤਾਰਨ ਦੀ ਤਰਫ ਜਾ ਰਿਹਾ ਸੀ ਕਿ ਅਚਾਨਕ ਨੈਹਰੀਆਂ ਪੁੱਜਦੇ ਹੀ ਇੱਕ ਮੋਟਰਸਾਈਕਲ ਨੂੰ ਉਹ ਬਚਾਉਂਦਾ ਹੋਇਆ ਪਲਟ ਗਿਆ। ਹਾਦਸੇ ਵਿਚ ਮੌਕੇ ‘ਤੇ ਹੀ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਗੰਭੀਰ ਜ਼ਖ਼ਮੀ ਹਨ । ਦੱਸਿਆ ਜਾ ਰਿਹਾ ਹੈ ਕਿ ਬਾਬਾ ਵਡਭਾਗ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਤਰਨਤਾਰਨ ਜਾ ਰਹੇ ਸਨ । ਸਾਰੇ ਸ਼ਰਧਾਲੂ ਤਰਨਤਾਰਨ ਅਤੇ ਆਸਪਾਸ ਦੇ ਇਲਾਕੇ ਦੇ ਦੱਸੇ ਜਾ ਰਹੇ ਹਨ । ਜਾਣਕਾਰੀ ਮੁਤਾਬਿਕ ਟਰੱਕ ਵਿਚ 35 ਤੋਂ 40 ਲੋਕ ਸਵਾਰ ਸਨ , ਫਿਲਹਾਲ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਖੇਤਰੀ ਹਸਪਤਾਲ ਲੈ ਜਾਇਆ ਗਿਆ ਹੈ । ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ । ਉੱਥੇ ਹੀ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ । Facebook Twitter Google+ Read more
Comments
Post a Comment