nਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਦੇ ਅਰਥ...

ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਦੇ ਅਰਥ...
ਜਸਪਾਲ ਸਿੰਘ ਹੇਰਾਂ
ਅੱਜ ਵੀ ਪਹਿਰੇਦਾਰ ਨੇ ਲਿਖਿਆ ਹੈ ਕਿ ਸਿੱਖ ਨੌਜਵਾਨ ਦੇ ਕਾਤਲ ਕੇ. ਪੀ. ਗਿੱਲ ਤੇ ਜਦੋਂ ਸਿੱਖ ਕੌਮ, ਕੌਮ ਦੇ ਇਸ ਘਿਨਾਉਣੇ ਕਾਤਲ ਦੇ ਜੀਵਨ ਤੇ ਤੋਏ- ਤੋਏ ਕਰ ਰਹੀ ਹੈ, ਹਰ ਸਿੱਖ ਨੂੰ ਇਸ ਕੌਮੀ ਗਦਾਰ ਦੀਆਂ ਆਖਰੀ ਰਸਮ, ਸਿੱਖ ਰਵਾਇਤਾਂ ਨਾਲ ਨਾਂਹ ਕਰਨ ਲਈ ਆਖਿਆ ਜਾ ਰਿਹਾ ਹੈ। ਉਸ ਸਮੇਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੇ ਬੁੱਲ• ਕਿਉਂ ਸੀਤੇ ਗਏ ਹਨ? ਕੀ ਬਾਦਲ ਹਾਊਸ ਤੋਂ ਹਾਲੇਂ ਤੱਕ ਕੋਈ ਆਦੇਸ਼ ਪ੍ਰਾਪਤ ਨਹੀਂ ਹੋਇਆ? ਕੌਮ ਦੇ ਰੋਹ ਤੇ ਰੋਸ ਨੂੰ ਵੇਖਦਿਆਂ ਵੱਡੇ ਬਾਦਲ ਨੇ ਤਾਂ ਵਿੱਚ-ਵਿਚਾਲੇ ਜਿਹੀ ਵਾਲੀ ਗੱਲ• ਆਖ਼ ਕੇ ਗੰਭੀਰ ਮਾਮਲੇ ਤੋਂ ਆਪਣੀ ਆਦਤ ਅਨੁਸਾਰ ਟਾਲਾ ਵੱਟ ਲਿਆ ਹੈ। ਭਾਵੇਂ ਕਿ ਜਿਵੇਂ ਅਸੀਂ ਨਿਰੰਤਰ ਲਿਖਦੇ ਆ ਰਹੇ ਹਾਂ ਕਿ ਇਸ ਸਮੇਂ ਸਿੱਖ ਕੌਮ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਇਕੋ- ਇੱਕ ਹੱਲ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਹੈ। ਜਦੋਂ ਤੱਕ ਕੌਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਸਥਾਪਿਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਕੌਮ 'ਚ ਏਕਤਾ, ਇਤਫ਼ਾਕ ਤੇ ਇੱਕਸੁਰਤਾ ਪੈਦਾ ਨਹੀਂ ਹੋਣੀ, ਜਿਸ ਕਾਰਣ ਕੌਮੀ ਵਿਵਾਦ ਹੱਲ ਹੋਣ ਦੀ ਥਾਂ, ਹੋਰ ਵੱਧਦੇ ਰਹਿਣਗੇ। ਖੈਰ! ਅਸੀਂ ਗੱਲ ਕਰ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਇਸ ਕੌਮੀ ਮੁੱਦੇ ਤੇ ਦੜ• ਕਿਉਂ ਵੱਟੀ ਬੈਠੇ ਹਨ। ਸਿੱਖ ਕੌਮ ਦਾ ਕਾਤਲ ਕੇ.ਪੀ. ਗਿੱਲ ਆਪਣੀ ਉਮਰ ਦੇ ਆਖ਼ਰੀ 20 ਸਾਲ ਨਰਕ ਭੋਗ ਕੇ ਆਪਣੇ ਕੀਤੇ ਦੀ ਸਜ਼ਾ ਇਥੇ ਹੀ ਪਾ ਗਿਆ ਹੈ। ਪ੍ਰੰਤੂ ਕੌਮੀ ਗਦਾਰਾਂ ਨੂੰ ਕੌਮ ਉਨ•ਾਂ ਦੇ ਜੀਵਨ 'ਚ ਅਤੇ ਮੌਤ ਤੋਂ ਬਾਅਦ, ਕਿਉਂ ਜਿਹਾ ਵਰਤਾਉ ਦਿੰਦੀ ਹੈ, ਇਹ ਮਾਮਲਾ ਭੱਵਿਖ ਨਾਲ, ਕੌਮ ਦੇ ਇਤਿਹਾਸ ਨਾਲ, ਕੌਮ ਦੀ ਜ਼ਮੀਰ ਨਾਲ, ਕੌਮ ਦੀ ਅਣਖ਼ ਨਾਲ ਜੁੜਿਆ ਹੋਇਆ ਹੁੰਦਾ ਹੈ। ਇਨ•ਾਂ ਗੱਦਾਰਾਂ ਦੀ ਮੌਤ ਤੋਂ ਕੌਮ ਦੀ ਪ੍ਰਤੀਕ੍ਰਿਆ ਨੇ ਇਤਿਹਾਸ ਬਣਨਾ ਹੈ। ਇਸ ਲਈ ਕੌਮ ਦਰਦੀਆਂ ਵੱਲੋਂ ਹਰ ਸਿੱਖ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਇਸ ਕਾਤਲ਼ ਗਿੱਲ ਦੀਆਂ ਅੰਤਿਮ ਕ੍ਰਿਆਵਾਂ 'ਚ ਸ਼ਾਮਲ ਨਾ ਹੋਵੇ। ਸ਼੍ਰੋਮਣੀ ਕਮੇਟੀ ਭਾਵੇਂ ਇਸ ਸਮੇਂ ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ'ਚ ਹੈ, ਇਸ ਲਈ ਉਸ ਤੋਂ ਸਿੱਖ ਹਿਤੈਸ਼ੀ ਤੇ ਕੌਮੀ ਪ੍ਰੰਪਰਾਵਾਂ ਨਿਭਾਉਣ ਵਾਲੀ ਕਿਸੇ ਕਾਰਵਾਈ ਦੀ ਗੁਜ਼ਾਇਸ ਨਹੀਂ ਹੈ। ਪ੍ਰੰਤੂ ਕਿਉਂਕਿ ਇਹ ਸਿੱਖਾਂ ਦੀ ਚੁਣੀ ਹੋਈ ਸਿੱਖ ਜਥੇਬੰਦੀ ਹੈ, ਇਸ ਲਈ ਇਸਦੇ ਹਾਂ-ਪੱਖੀ ਜਾਂ ਨਾਂਹ-ਪੱਖੀ ਰੋਲ ਨੇ ਕੌਮ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਭਾਵੇਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਤਖ਼ਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰਾਂ ਨੂੰ ਕੌਮ ਨੇ ਨਕਾਰਿਆ ਹੋਇਆ ਹੈ, ਪ੍ਰੰਤੂ ਪੁਰਾਤਨ ਰਵਾਇਤਾਂ ਅਤੇ ਤਖ਼ਤ ਸਾਹਿਬਾਨ ਦੀ ਮਹਾਨਤਾ ਦੇ ਕਾਰਣ, ਇਨ•ਾਂ ਜਥੇਦਾਰਾਂ ਦਾ ਇੱਕ ਰਸਮੀ ਮੁਕਾਮ ਕੌਮ ਦੇ ਮਨਾਂ 'ਚ ਹੈ, ਜਿਸਨੂੰ ਲੱਖ ਯਤਨ ਕਰਨ ਦੇ ਬਾਵਜੂਦ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਪ੍ਰੀਖਿਆ ਦੀ ਘੜੀ ਕੌਮ ਸੁਭਾਵਿਕ ਹੀ ਇਨ•ਾਂ ਵੱਲ ਵੇਖਦੀ ਹੈ। ਅਸੀਂ ਸਮਝਦੇ ਹਾਂ ਕੇ. ਪੀ ਗਿੱਲ ਪ੍ਰਤੀ ਕੌਮ ਦਾ ਫੈਸਲਾ ਤਾਂ ਪਹਿਲਾਂ ਹੀ ਆਇਆ ਹੋਇਆ ਸੀ, ਪ੍ਰੰਤੂ ਉਸਦੀ ਮੌਤ ਤੋਂ ਬਾਅਦ ਕੌਮ ਨੇ ਲਗਭਗ ਇੱਕ ਤਰਫਾ ਫੈਸਲਾ ਕਰਕੇ ਉਸ ਦੀ ਕੌਮ ਪ੍ਰਤੀ ਗੱਦਾਰੀ ਨੂੰ ਸਦੀਵੀਂ ਫਿੱਟ ਲਾਹਨਤ ਪਾ ਕੇ, ਉਸ ਨੂੰ ਸਿੱਖੀ 'ਚੋਂ ਮੁਕੰਮਲ ਖਾਰਜ ਕਰ ਦਿੱਤਾ ਹੈ। ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਇਸ ਸਮੇਂ ਦੜ•-ਵੱਟ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਗ਼ੁਲਾਮ ਹਨ ਅਤੇ ਗ਼ੁਲਾਮਾਂ ਦੀ ਕੋਈ “ਹੈਸੀਅਤ'' ਨਹੀਂ ਹੁੰਦੀ ਕਿ ਉਹ ਆਪਣੀ ਜ਼ਮੀਰ ਜਾਂ ਜ਼ਜ਼ਬਾਤਾਂ ਦੀ ਬੋਲੀ ਬੋਲ ਸਕਣ। ਉਹਨਾਂ ਨੇ ਤਾਂ ਸਿਰਫ ਆਪਣੇ ਆਕੇ ਦੀ ਬੋਲੀ ਬੋਲਣੀ ਹੁੰਦੀ ਹੈ, ਉਨ•ਾਂ ਦੇ ਹਿੱਤਾਂ ਦੀ ਰਾਖੀ ਕਰਨੀ ਹੁੰਦੀ ਹੈ।  ਪ੍ਰੰਤੂ ਕੇ.ਪੀ. ਗਿੱਲ ਦੇ ਮਾਮਲੇ ਤੇ ਚੁੱਪ ਤੇ ਵੱਟ ਕੇ ਕੌਮ ਦੀਆਂ ਇਨ•ਾਂ ਦੋਵਾਂ ਸੰਸਥਾਵਾਂ ਨੇ ਆਪਣੀ ਰਹਿੰਦੀ ਖੂੰਹਦੀ ਹੋਂਦ ਵੀ ਗੁਆ ਲਈ ਹੈ, ਇਸ ਸੱਚ ਨੂੰ ਕੋਈ ਝੁਠਲਾ ਨਹੀਂ ਸਕਦਾ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ