ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ ਸਣੇ ਪੀ ਏ ਅਤੇ ਹੋਰ ਖਿਲਾਫ਼ ਮਾਮਲਾ ਦਰਜ

ਧੱਕੇ ਨਾਲ ਮੋਟਰਸਾਈਕਲ ਖੋਹਣ ਦਾ ਮਾਮਲਾ 
ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ  ਸਣੇ ਪੀ  ਏ ਅਤੇ ਹੋਰ  ਮੁਲਾਜ਼ਮਾ ਖਿਲਾਫ਼ ਮਾਮਲਾ ਦਰਜ 
ਰਣਜੀਤ ਸਿੰਘ ਗਿੱਲ
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਪਿੰਡ ਕੁਰਾਈਵਾਲਾ ਵਾਸੀ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਇਕ ਰਿਸ਼ਤੇਦਾਰ ਜੈ ਸਿੰਘ ਉਰਫ ਜਸਵੀਰ ਸਿੰਘ ਵਾਸੀ ਕੁਰਾਈਵਾਲਾ 23 ਮਈ ਨੂੰ ਉਸ ਨੂੰ ਆਪਣੇ ਨਾਲ ਇਹ ਕਹਿ ਕੇ ਲੈ ਕਿ ਗਿਆ ਸੀ ਕਿ ਦੀਪ ਫਾਈਨਾਂਸ ਕੰਪਨੀ ਜਿਸ ਦਾ ਮਾਲਕ ਡਿੰਪੀ ਢਿੱਲੋਂ ਹੈ ਤੋਂ ਮੋਟਰ ਸਾਈਕਲ ਫਾਈਨਾਂਸ ਕਰਵਾਇਆ ਸੀ ਅਤੇ ਮੋਟਰ ਸਾÂਕਲ ਦੀਆਂ ਕਿਸ਼ਤਾਂ ਸਬੰਧੀ ਗੱਲ ਕਰਨ ਲਈ ਉਕਤ ਕੰਪਨੀ ਦੇ ਮੁਲਾਜਮਾਂ ਨੇ ਉਸ ਨੂੰ ਪਿੰਡ ਥੇਹੜੀ ਬੁਲਾਇਆ ਹੈ ਅਤੇ ਮੈਂ ਉਸ ਨਾਲ ਆਪਣੇ ਮੋਟਰ ਸਾਈਕਲ ਹੀਰੋ ਹਾਂਡਾ ਸੀ.ਟੀ.100 ਨੰਬਰ ਪੀ.ਬੀ.08 0828 ਤੇ ਉਸ ਨਾਲ ਆ ਗਿਆ ਅਤੇ ਥੇਹੜੀ ਪੁੱਜਣ ਤੇ ਉਕਤ ਮੁਲਜਮਾਂ ਨੇ ਫੋਨ ਤੇ ਕਿਹਾ ਕਿ ਉਹ ਗਿੱਦੜਬਾਹਾ ਕੰਪਨੀ ਦੇ ਮੁੱਖ ਦਫ਼ਤਰ ਹਨ ਅਤੇ ਤੁਸੀਂ ਉੱਥੇ ਆ ਜਾਵੋ ਅਤੇ ਅਸੀਂ ਦੋਨੋਂ ਗਿੱਦੜਬਾਹਾ ਆ ਗਏ ਅਤੇ ਕੰਪਨੀ ਦੇ ਗੇਟ ਤੇ ਪੁੱਜਦੇ ਹੀ ਕੰਪਨੀ ਦੇ 3-4 ਮੁਲਾਜ਼ਮ ਅਤੇ ਡਿੰਪੀ ਢਿੱਲੋਂ ਦਾ ਪੀ.ਏ.ਜਗਤਾਰ ਸਿੰਘ ਬਾਹਰ ਆ ਗਏ ਅਤੇ ਉਨ੍ਹਾ ਮੇਰਾ ਮੋਟਰ ਸਾਈਕਲ ਖੋਹ ਲਿਆ ਅਤੇ ਸਾਨੂੰ ਦਫ਼ਤਰ ਵਿੱਚੋਂ ਧੱਕੇ ਮਾਰ ਦੇ ਬਾਹਰ ਕੱਢ ਦਿੱਤਾ ਅਤੇ ਸਾਡੇ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਮੇਰਾ ਮੋਟਰ ਸਾਈਕਲ ਵਾਪਸ ਨਾ ਕੀਤਾ ਅਤੇ ਡਿੰਪੀ ਢਿੱਲੋਂ ਨੇ ਕਿਹਾ ਕਿ ਦੀਪ ਫਾਈਨਾਂਸ ਕੰਪਨੀ ਮੇਰੀ ਕੰਪਨੀ ਹੈ ਅਤੇ ਮੇਰੀ ਇਜ਼ਾਜ਼ਤ ਤੋਂ ਬਿਨ੍ਹਾ ਮੋਟਰ ਸਾਈਕਲ ਨਹੀਂ ਛੱਡਿਆ ਜਾਵੇਗਾ। ਉਕਤ ਵਿਅਕਤੀ ਨੇ ਕਿਹਾ ਕਿ ਜਦ ਉਕਤ ਮਾਮਲੇ ਨਾਲ ਕੋਈ ਸਬੰਧ ਨਹੀਂ ਫਿਰ ਮੇਰਾ ਮੋਟਰ ਸਾਈਕਲ ਕੰਪਨੀ ਮੁਲਾਜ਼ਮਾਂ ਵੱਲੋਂ ਕਿਓ ਖੋਹਿਆ ਗਿਆ। ਥਾਣਾ ਗਿੱਦੜਬਾਹਾ ਪੁਲੀਸ ਨੇ ਪਰਮਿੰਦਰ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਦੀਪ ਫਾਈਨਾਂਸ ਕੰਪਨੀ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾ ਦੇ ਪੀ.ਏ. ਜਗਤਾਰ ਸਿੰਘ ਅਤੇ 3-4 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 382 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਦ ਇਸ ਸਬੰਧੀ ਹਰਦੀਪ ਸਿੰਘ ਡਿੰਪੀ ਢਿੱਲੋ ਨਾਲ ਫੌਨ ਤੇ ਗੱਲ ਕੀਤੀ ਗਈ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਿਰੋਧੀ ਧਿਰ ਦੀ ਸਾਜਿਸ ਹੈ। ਇਨ੍ਹਾਂ ਪਹਿਲਾ ਖੁਦ ਸਾਡੇ ਦਫਤਰ ਮੋਟਰ ਸਾਈਕਲ ਖੜ੍ਹਾਂ ਕੀਤਾ ਅਤੇ ਬਾਅਦ 'ਚ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ। 

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ