ਸਿੱਖਿਆ ਵਿਭਾਗ ਵੱਲੋਂ 68 ਅਧਿਕਾਰੀਆਂ ਦੇ ਤਬਾਦਲੇ
ਲੁਧਿਆਣਾ, ਸਿੱਖਿਆ ਵਿਭਾਗ ਨੇ ਦੇਰ ਸ਼ਾਮ 68 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿਚ ਮੰਡਲ ਸਿੱਖਿਆ ਅਫ਼ਸਰ ਨਾਭਾ ਦੇ ਅਹੁਦੇ ਤੋਂ ਕੁੱਝ ਦਿਨ ਪਹਿਲਾਂ ਫ਼ਾਰਗ ਕੀਤੇ ਗਏ ਬੀਬੀ ਪਰਮਜੀਤ ਕੌਰ ਚਾਹਲ ਨੂੰ ਸੇਵਾ ਦੌਰਾਨ ਅਧਿਆਪਕ ਸਿਖਲਾਈ ਕੇਂਦਰ ਲੁਧਿਆਣਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕ: ਤੋਂ ਬਦਲੇ ਗਏ ਸਰਬਜੀਤ ਸਿੰਘ ਨੂੰ ਡੀ ਈ. ਓ. ਪ੍ਰਾ: ਬਰਨਾਲਾ ਅਤੇ ਡੀ ਈ. ਓ. ਪ੍ਰਾ: ਲੁਧਿਆਣੇ ਤੋਂ ਬਦਲੇ ਗਏ ਬਲਵਿੰਦਰ ਸਿੰਘ ਸੰਧੂ ਨੂੰ ਪ੍ਰਿੰ: ਸਰਕਾਰੀ ਸੀ: ਸੈਕੰ: ਸਕੂਲ ਲੋਹਟਬੱਦੀ ਲਾਇਆ ਗਿਆ ਹੈ।
-
Comments
Post a Comment