ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਸੱਵਛਤਾ ਪਖਵਾੜਾ ਮਨਾਇਆ
ਦੋਦਾ,,ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ, ਸ੍ਰੀ ਮੁਕਤਸਰ ਸਾਹਿਬ ਵਲੋਂ ਐੱਨ. ਐੱਸ. ਧਾਲੀਵਾਲ, ਐਸੋਸੀਏਟ ਡਾਇਰੈਕਟਰ , ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੂਸਾਰ ਪਿੰਡ ਛੱਤੇਆਣ ਵਿਖੇ ਸੱਵਛ ਭਾਰਤ ਮੁਹਿੰਮ ਤਹਿਤ ਜਾਗਰੁਕਤਾ ਕੈਂਪ ਦਾ ਆਯੋਜਨ ਕਿੱਤਾ ਗਿਆ। ਜਿਸ ਵਿੱਚ ਕਿਸਾਨਾਂ ਵਲੋਂ ਵੱਧ-ਚੱੜ ਕੇ ਹਿੱਸਾ ਲਿਆ ਗਿਆ। ਇਸ ਮੁਹਿੰਮ ਦੌਰਾਨ ਡਾ. ਕਰਮਜੀਤ ਸ਼ਰਮਾ, ਪ੍ਰਫੈਸਰ (ਪਸਾਰ ਸਿੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਕਰਨ ਲਈ ਪ੍ਰੇਰਿਆ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੁਹਿੰਮ ਦੌਰਾਨ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਨੂੰ ਸਫਾਈ ਦੀ ਮਹੱਤਤਾ ਬਾਰੇ ਜਾਣੂ ਕਰਾਇਆ । ਉਹਨਾਂ ਦੱਸਿਆ ਕਿ ਘਰ ਵਿਚ ਸੁੱਕਾ ਅਤੇ ਗਿੱਲਾ ਕਚਰਾ ਅਲਗ-ਅਲਗ ਕੁੜੇਦਾਨਾਂ ਦਾ ਇਸਤੇਮਾਲ ਕਰਨਾ ਚਾਹਿਦਾ ਹੈ। ਡਾ: ਬਲਕਰਨ ਸਿੰਘ ਸੰਧੂ ਨੇ ਕਿਸਾਨਾਂ ਨੂੰ ਕਿਹਾ ਅਪਣੇ ਖੇਤਾਂ ਦਿਆ ਸਾਂਝੀਆਂ ਥਾਵਾਂ ਜਿਵੇਂ ਕਿ ਰਸਤੇ ਸੜਕ, ਖਾਲੇ ਅਪਣੇ ਤੌਰ ਤੇ ਸਾਫ ਕਰਨ ਅਤੇ ਨਾਲ ਹੀ ਉਹਨਾਂ ਕਿਹਾ ਕਿ ਨਦੀਨ ਉਤੇ ਕਈ ਕਿਸਮ ਦੇ ਕੀੜੇ ਜਿਵੇਂ ਕਿ ਮੀਲੀ ਬਗ, ਚਿੱਟੀ ਮੱਖੀ ਅਤੇ ਬਿਮਾਰੀਆਂ ਦੇ ਕਣ ਪਨਾਹ ਲੈਂਦੇ ਹਨ। ਇਸ ਲਈ ਸਾਫ-ਸਫਾਈ ਕਰਕੇ ਇਹਨਾਂ ਉਪਰ ਕਾਬੂ ਪਾਇਆ ਜਾ ਸਕਦਾ ਹੈ । ਅੰਤ ਵਿਚ ਡਾ. ਚੇਤਕ ਬਿਸ਼ਨੋਈ ਸਹਾਇਕ ਪ੍ਰਫੈਸਰ (ਫੱਲ ਵਿਗਿਆਨ) ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਛੋਟੇ ਬੱਚਿਆਂ ਨੂੰ ਉਚੇਚੇ ਤੋਰ ਤੇ ਸੱਵਛ ਭਾਰਤ ਮੁਹਿੰਮ ਦਾ ਹਿਸਾ ਬਨਾਉਣ ਲਈ ਕਿਹਾ।
Comments
Post a Comment