ਕਰਜ਼ੇ ਤੋ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
ਫ਼ਿਰੋਜ਼ਪੁਰ ..... ਪਿੰਡ ਝੋਕ ਹਰੀ ਹਰ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕੁਲਗੜੀ ਅਧੀਨ ਪੈਂਦੇ ਪਿੰਡ ਝੋਕ ਹਰੀ ਹਰ ਵਿਖੇ 7 ਏਕੜ ਜ਼ਮੀਨ ਦੇ ਮਾਲਕ ਕਿਸਾਨ ਕੁਲਦੀਪ ਸਿੰਘ (45 ਸਾਲ) ਪੁੱਤਰ ਗੁਰਚਰਨ ਸਿੰਘ ਕਾਫੀ ਸਮੇਂ ਤੋਂ ਕਰਜ਼ੇ ਦੀ ਮਾਰ ਹੇਠ ਸੀ। ਕਰਜ਼ੇ ਤੋਂ ਮੁਕਤ ਹੋਣ ਲਈ ਕਿਸਾਨ ਨੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਆਰਗੈਨਿਕ ਖੇਤੀ ਨੂੰ ਅਪਣਾਉਣ ਤੋਂ ਇਲਾਵਾ ਸਬਜ਼ੀਆਂ ਉਗਾਉਣ ਅਤੇ ਲੋਕਾਂ ਦੇ ਖੇਤਾਂ 'ਚ ਕਰਾਹੇ ਲਗਾਉਣ ਅਤੇ ਜ਼ਮੀਨਾ ਵਾਹ ਕੇ ਕਿਰਾਇਆ ਕਮਾਉਣ ਦਾ ਵੀ ਯਤਨ ਕੀਤਾ ਪਰ ਸਫਲ ਨਹੀਂ ਹੋਇਆ। ਮ੍ਰਿਤਕ ਕਿਸਾਨ ਦੇ ਪਿਤਾ ਗੁਰਚਰਨ ਸਿੰਘ ਦੱਸਿਆ ਕਿ ਕੁਲਦੀਪ ਸਿੰਘ ਦੇ ਸਿਰ ਬੈਂਕ ਅਤੇ ਕੋਆਪਰੇਟਿਵ ਸੁਸਾਇਟੀ ਦਾ ਕਰੀਬ 8 ਲੱਖ , ਆੜ੍ਹਤੀਏ ਦਾ 7 ਲੱਖ ਅਤੇ 5 ਲੱਖ ਭਾਈਚਾਰੇ ਦੇ ਲੋਕਾਂ ਦਾ ਕਰਜ਼ ਸੀ। ਕਰਜ਼ ਸਿਰ ਹੋਣ ਕਾਰਨ ਕੁਲਦੀਪ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜੋ ਅੱਜ ਸਵੇਰੇ ਖੇਤ ਪਾਣੀ ਲਾਉਣ ਗਿਆ ਤੇ ਉੱਥੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਅਤੇ ਵਿਧਵਾ ਪਤਨੀ, 2 ਬੇਟੇ ਛੱ
ਡ ਗਿਆ ਹੈ।ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਅਤੇ ਵਿਧਵਾ ਪਤਨੀ, 2 ਬੇਟੇ ਛੱ
Comments
Post a Comment