ਸੜਕ 'ਤੇ ਪਤੀ ਨੇ ਦਿੱਤਾ ਤਿੰਨ ਤਲਾਕ

 ਜੈਪੁਰ : ਰਾਜਸਥਾਨ 'ਚ ਤਿੰਨ ਤਲਾਕ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਾੜਮੇਰ 'ਚ ਇਕ ਅੌਰਤ ਨੇ ਪੁਲਿਸ ਕਮਿਸ਼ਨਰ ਨੂੰ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਉਸ ਦੀ ਸ਼ਿਕਾਇਤ ਹੈ ਕਿ ਪਤੀ ਨੇ ਧੋਖੇ 'ਚ ਰੱਖ ਕੇ ਗੁਪਤ ਤਰੀਕੇ ਨਾਲ ਦੂਸਰਾ ਵਿਆਹ ਕਰ ਲਿਆ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸੜਕ 'ਤੇ ਹੀ ਉਸ ਨੇ ਤਿੰਨ ਵਾਰ ਤਲਾਕ ਕਹਿ ਕੇ ਉਸ ਨੂੰ ਛੱਡ ਦਿੱਤਾ। ਇਸ ਤੋਂ ਪਹਿਲੇ ਜੋਧਪੁਰ 'ਚ ਤਿੰਨ ਤਲਾਕ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੀੜਤਾ ਅਨੁਸਾਰ 10 ਸਾਲ ਪਹਿਲੇ ਉਸ ਦਾ ਨਿਕਾਹ ਫਿਰੋਜ਼ ਖਾਨ ਪੁੱਤਰ ਪਠਾਨ ਖਾਨ ਮਿਰਾਸੀ ਵਾਸੀ ਰੈਣ ਬਸੇਰਾ, ਬਾੜਮੇਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਕੁਝ ਸਮਾਂ ਪਹਿਲੇ ਪੀੜਤਾ ਦੇ ਪਤੀ ਨੇ ਦਾਜ ਦੇ ਲਈ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ 'ਚ ਮਾਰਕੁੱਟ ਕਰ ਕੇ ਘਰ ਤੋਂ ਬਾਹਰ ਵੀ ਕੱਢ ਦਿੱਤਾ ਸੀ। ਸਮਾਜ ਦੀ ਪੰਚਾਇਤ 'ਚ ਸਮਝਾਉਣ ਦੇ ਬਾਅਦ ਫਿਰੋਜ਼ ਉਸ ਨੂੰ ਘਰ ਲੈ ਆਇਆ ਪ੍ਰੰਤੂ ਕੁਝ ਹੀ ਸਮੇਂ ਬਾਅਦ ਫਿਰੋਜ਼ ਦੂਸਰਾ ਨਿਕਾਹ ਕਰ ਕੇ ਮੁੜ ਆਇਆ। ਪੀੜਤਾ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਪਤੀ ਦੇ ਦੂਸਰੇ ਨਿਕਾਹ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਜਿਸ ਪਿੱਛੋਂ ਫਿਰੋਜ਼ ਨੇ ਸੜਕ 'ਤੇ ਹੀ ਉਸ ਨੂੰ ਤਲਾਕ ਦੇ ਦਿੱਤਾ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ