ਵੜਿੰਗ ਦੀ ਅਗਵਾਈ 'ਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਹੋਣਗੇ-ਅਨਮੋਲ ਸੋਥਾ

ਇੰਟਰਲੌਕ ਗਲੀਆਂ ਬਣਾਉਣ ਦਾ ਉਦਘਾਟਨ ਕੀਤਾ
ਵੜਿੰਗ ਦੀ ਅਗਵਾਈ 'ਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਹੋਣਗੇ-ਅਨਮੋਲ ਸੋਥਾ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿਦੜਬਾਹਾ ਦੇ ਯਤਨਾਂ ਸਦਕਾ ਗੁਰੂਸਰ ਦੇ ਲੰਮੇ ਸਮੇਂ ਤੋਂ ਰੁਕੇ ਪਏ ਵਿਕਾਸ ਕਾਰਜ ਫੇਰ ਸ਼ੁਰੂ ਹੋ ਗਏ ਹਨ । ਇਸੇ ਲੜੀ ਤਹਿਤ ਅਜ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਨਮੋਲ ਸੋਥਾ ਵੱਲੋ ਪਰਮਪਾਲ ਸਿੰਘ ਔਲਖ ਸਾਬਕਾ ਪ੍ਰਧਾਨ ਅਤੇ ਭਿੰਦਾ ਸਿੰਘ ਗਿੱਲ ਸਾਬਕਾ ਬਲਾਕ ਸੰਮਤੀ ਦੇ ਘਰ ਜਾਣ ਵਾਲੇ ਕੱਚੇ ਰਸਤੇ ਨੂੰ  ਕਰੀਬ 20 ਲੱਖ ਦੀ ਲਾਗਤ ਨਾਲ ਇੰਟਰਲੌਕ ਟੇਲ ਲਾ ਕੇ ਪੱਕਾ ਕਰਨ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਲਕੇ ਅੰਦਰ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੌਲੀ-ਹੌਲੀ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਪੰਜ ਸਾਲਾ 'ਚ ਜੋ ਵਾਅਦੇ ਆਮ ਜਨਤਾ ਨਾਲ ਕੀਤੇ ਗਏ ਹਨ ਉਹ ਹਰ ਹਾਲ 'ਚ ਪੂਰੇ ਕੀਤੇ ਜਾਣਗੇ। ਉਨ੍ਹਾਂ ਵਰਕਰਾਂ ਨੂੰ ਪਿੰਡ ਪੱਧਰ ਤੇ ਕਮੇਟੀ ਬਣਾ ਕੇ ਆਪਣੀ ਦੇਖਰੇਖ ਹੇਠ ਵਿਕਾਸ ਕੰਮਾ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਤਾ ਜੋ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ,ਹਰਦੀਪ ਸਿੰਘ ਖਾਲਸਾ ਬਲਾਕ ਸੰਮਤੀ ਮੈਂਬਰ, ਬਲਰਾਜ ਸਿੰਘ ਝੋਰੜ, ਜਸਵਿੰਦਰ ਧਾਲੀਵਾਲ,ਗੁਰਜੀਤ ਝੋਰੜ,ਭੋਲਾ  ਝੋਰੜ,ਗੁਰਪਿੰਦਰ ਸਿੰਘ ਇੰਚਾਰਜ ਗੁਰੂਸਰ, ਬਲਜੀਤ ਔਲਖ, ਛਿੰਦਰਪਾਲ ਸਿੰਘ ਪੰਚ,ਕੇਵਲ ਪੰਚ, ਦਰਸਨ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੱਧੂ,ਬੇਅੰਤ ਸਿੱੱਧੂ,ਬੂਟਾ ਸਿੰਘ ਗਿੱਲ,ਗੁਰਸੇਵਕ ਸਿੰਘ,ਲਾਭ ਸਿੰਘ ਝੋਰੜ ਆਦਿ  ਮੌਜੂਦ ਸਨ।
ਕੈਪਸ਼ਨ-ਪਿੰਡ ਗੁਰੂਸਰ ਵਿਖੇ ਗਲੀਆਂ ਬਣਾਉਣ ਦਾ ਉਦਘਾਟਨ ਕਰਦੇ ਹੋਏ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ