.........ਅਕਾਲੀ ਸਰਪੰਚ ਵੱਲੋਂ ਜਬਰ ਜਨਾਹ, ਮਾਮਲਾ ਦਰਜ.....

ਬਰਨਾਲਾ ਦੇ ਨੇੜਲੇ ਪਿੰਡ ਸੇਖਾ ਦੇ ਅਕਾਲੀ ਸਰਪੰਚ ਵੱਲੋਂ ਇਕ ਅੌਰਤ ਨਾਲ ਕਥਿਤ ਜਬਰ ਜਨਾਹ ਕਰਨ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਬ-ਇੰਸਪੈਕਟਰ ਰਾਜਪਾਲ ਕੌਰ ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਲੌਂਗੋਵਾਲ ਵਾਸੀ ਅੌਰਤ (ਕਾਲਪਨਿਕ ਨਾਂਅ ਰਾਜਰਾਨੀ) ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਇਆ ਕਿ ਉਹ ਸੇਖਾ ਪਿੰਡ 'ਚ ਮੋਦੀ ਸਰਕਾਰ ਵੱਲੋਂ ਚਲਾਏ ਗਏ ਸਿਲਾਈ ਸੈਂਟਰ ਦੇ ਕੋਰਸ ਲਈ ਸੈਂਟਰ ਖੋਲ੍ਹਣ ਲਈ ਸੇਖਾ ਦੇ ਮੌਜੂਦਾ ਅਕਾਲੀ ਸਰਪੰਚ ਨਾਲ ਰਾਬਤਾ ਕੀਤਾ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਨੂੰ ਆਪਣੀਆਂ ਗੱਲਾਂ 'ਚ ਲਿਆ ਕੇ ਉਸ ਨੂੰ ਆਪਣੀ ਸਵਿੱਫ਼ਟ ਗੱਡੀ 'ਚ ਬਿਠਾ ਕੇ ਮੋਟਰ 'ਤੇ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਸਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ ਦਾ ਕਹਿਣਾ ਹੈ ਕਿ ਪੀੜ੍ਹਤ ਅੌਰਤ ਦੇ ਬਿਆਨ ਡਿਊਟੀ ਮੈਜਿਸਟੇ੫ਟ ਮਾਨਯੋਗ ਰਾਜੀਵਪਾਲ ਚੀਮਾ ਦੀ ਅਦਾਲਤ 'ਚ ਦਰਜ ਕਰਵਾਏ ਗਏ ਹਨ। ਪੀੜ੍ਹਤ ਅੌਰਤ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ