23 ਵਿਦਿਆਰਥਣਾਂ ਦੀ ਪੰਜਾਬੀ ਵਿਚੋ ਕੰਪਾਰਮੈਂਟ,ਸਰਕਾਰੀ ਕੰਨਿਆਂ ਸਕੂਲ ਗਿਦੜਬਾਹਾ ਦਾ ਨਤੀਜਾ ਸ਼ਰਮਨਾਕ

ਸਰਕਾਰੀ ਕੰਨਿਆਂ ਸਕੂਲ ਗਿਦੜਬਾਹਾ ਦਾ ਨਤੀਜਾ ਸ਼ਰਮਨਾਕ
23 ਵਿਦਿਆਰਥਣਾਂ ਦੀ ਪੰਜਾਬੀ ਵਿਚੋ ਕੰਪਾਰਮੈਂਟ
183 ਵਿਚੋਂ 49 ਹੋਈਆ ਫੇਲ,ਮਹਿਜ਼ 42 ਪਾਸ ਅਤੇ 92 ਦੀ ਕੰਪਾਰਮੈਟ
ਗਿੱਲ  ---   ਗਿੱਦੜਬਾਹਾ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ (ਲੜਕੀਆਂ) ਜਿਸ ਦਾ ਇਸ ਵਾਰ 10ਵੀਂ ਨਤੀਜਾ ਬਹੁਤ ਹੀ ਨਿਰਾਸ਼ਾਜਨਕ ਰਿਹਾ। ਸਕੂਲ
ਤੋਂ ਹੀ ਪ੍ਰਾਪਤ ਆਕੰੜਿਆ ਅਨੁਸਾਰ ਇਸ ਵਾਰ ਮਾਰਚ 2017 ਦੀ ਦਸਵੀਂ ਦੀ ਪ੍ਰੀਖਿਆ ਵਿਚ
183 ਵਿਦਿਆਰਥਣਾ ਬੈਠੀਆਂ, ਜਿਸ ਵਿਚ ਬੀਤੇ ਦਿਨੀਂ ਘੋਸ਼ਿਤ ਕੀਤੇ ਗਏ ਨਤੀਜੇ ਦੌਰਾਨ
ਇੰਨਾਂ 183 ਵਿਦਿਆਰਥਣਾ ਵਿਚੋਂ ਸਿਰਫ 42 ਵਿਦਿਆਰਥਣਾ ਹੀ ਪੂਰੀ ਤਰ•ਾਂ ਪਾਸ ਹੋ ਸਕੀਆਂ
ਜਦੋਂ ਕਿ 49 ਵਿਦਿਆਰਥਣਾ ਫੇਲ ਹੋ ਗਈਆਂ ਅਤੇ 92 ਵਿਦਿਆਰਥਣਾ ਦੀ ਕੰਪਾਰਟਮੈਂਟ
(ਰੀ-ਅਪੀਅਰ) ਆਈ। ਦੂਜੇ ਪਾਸੇ ਸਕੂਲ ਦੀਆਂ 36 ਵਿਦਿਆਰਥਣਾ ਨੇ ਦਸਵੀਂ ਦੀ ਪ੍ਰੀਖਿਆ
ਪਹਿਲੇ ਦਰਜੇ ਵਿਚ ਪਾਸ ਕੀਤੀ। ਇਸ ਪ੍ਰਕਾਰ ਸਕੂਲ ਦਾ ਨਤੀਜਾ 22.95 ਫੀਸਦੀ ਹੀ ਰਿਹਾ।
ਉਕਤ ਨਤੀਜਿਆਂ ਵਿਚ ਸਭ ਤੋਂ ਦੁੱਖਦਾਈ ਪਹਿਲੂ ਇਹ ਰਿਹਾ ਸੀ ਇੱਕਲੇ ਗਣਿਤ ਵਿਸ਼ੇ ਵਿਚੋਂ
ਹੀ 133 ਵਿਦਿਆਰਥਣਾ ਫੇਲ ਹੋ ਗਈਆਂ ਜਦੋਂ ਕਿ ਪੰਜਾਬੀ ਵਿਚੋਂ 23 ਅਤੇ ਇੰਗਲਿਸ਼ ਵਿਚੋਂ
57 ਵਿਦਿਆਰਥਣਾ ਦੀ ਕੰਪਾਰਟਮੈਂਟ ਆਈ। ਵਰਣਨਯੋਗ ਹੈ ਕਿ ਬੀਤੇ ਵਰ•ੇ ਉਕਤ ਸਕੂਲ'ਚ
ਦਸਵੀਂ ਦੀ ਪ੍ਰੀਖਿਆ ਲਈ 221 ਵਿਦਿਆਰਥਣਾ ਵਿਚੋਂ 106 ਵਿਦਿਆਰਥਣਾ ਪਾਸ ਹੋਈਆਂ ਸਨ
ਜਦੋਂਕਿ 91 ਵਿਦਿਆਥਣਾ ਦੀ ਕੰਪਾਰਟਮੈਂਟ ਆਈ ਸੀ ਅਤੇ ਸਕੂਲ ਦਾ ਕੁੱਲ ਨਤੀਜਾ 47.96
ਫੀਸਦੀ ਰਿਹਾ ਸੀ। ਦੂਜੇ ਪਾਸੇ ਜਦੋਂ ਦਸਵੀਂ ਦੇ ਉਕਤ ਨਿਰਾਸ਼ਾਜਨਕ ਨਤੀਜਿਆਂ ਬਾਰੇ ਸਕੂਲ
ਦੀ ਪ੍ਰਿੰਸੀਪਲ ਸ੍ਰੀਮਤੀ ਸਵਿਤਾ ਨਾਲ ਗੱਲਬਾਤ ਕਰਨੀ ਚਾਹੀਂ ਤਾਂ ਪਹਿਲਾਂ ਉਹ ਮੀਡੀਆ
ਦੇ ਸਾਹਮਣੇ ਆਉਣ ਤੋਂ ਕਤਰਾਉਂਦੇ ਰਹੇ ਅਤੇ ਪੱਤਰਕਾਰਾਂ ਨੂੰ ਸਿਰਫ ਇੰਨੀ ਹੀ ਕਿਹਾ ਕਿ
ਇਹ ਨਤੀਜੇ ਉਨ•ਾਂ ਦੀ ਸੋਚ ਤੋਂ ਪਰੇ ਹਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------