,ਗੁਰੂਸਰ ਮਾਈਨਰ 'ਚ ਅੰਡਰ ਗਰਾਂਊਡ ਪਾਈਪਲਾਈਨ ਦਾ ਉਦਘਾਟਨ ਕੀਤਾ


38 ਲੱਖ ਆਵੇਗੀ ਲਾਗਤ,ਕਿਸਾਨਾਂ ਦੀ ਲੰਮੇ ਸਮੇਂ ਬਾਅਦ ਹੋਈ ਮੰਗ ਪੂਰੀ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਰ)-ਅਮਰਿੰਦਰ ਰਾਜਾ ਵੜਿੰਗ ਵਿਧਾਇਕ ਗਿਦੜਬਾਹਾ ਦੇ ਯਤਨਾਂ ਸਦਕਾ ਗੁਰੂਸਰ ਦੇ ਕਿਸਾਨਾਂ ਲੰਮੇ ਤੋਂ ਠੰਡੇ ਬਸਤੇ 'ਚ ਪਈ ਮੰਗ ਉਸ ਸਮੇਂ ਪੂਰੀ ਹੋਈ ਜਦ ਅਨਮੋਲ ਸਿੰਘ ਸੋਥਾ ਅਤੇ ਗੁਰਪ੍ਰੀਤ ਸਿੰਘ ਪੀ ਏ ਵੜਿੰਗ ਵੱਲੋਂ ਗੁਰੂਸਰ ਮਾਈਨਰ 'ਚ 38 ਲੱਖ ਦੀ ਲਾਗਤ ਨਾਲ ਪੈਣ ਵਾਲੀ ਅੰਡਰ-ਗਰਾਂਊਡ ਪਾਈਪਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਪੂਰੇ ਕੀਤੇ ਹਨ ਉਹ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਪਾਰਟੀਬਾਜੀ ਤੋ ਉਪਰ ਉੱਠਕੇ ਵਿਕਾਸ ਕਾਰਜ਼ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਪਾਈਪਲਾਈਨ ਪੈਣ ਜਿੱਥੇ ਕਿਸਾਨਾਂ ਨੂੰ ਖਾਲ ਦੀ ਸਾਫ ਸਫਾਈ ਤੋ ਰਾਹਤ ਮਿਲੇਗੀ ਉਥੇ ਹੀ ਪਾਣੀ ਦੀ ਸਪਲਾਈ 'ਚ ਵਾਧਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਪਰਮਪਾਲ ਸਿੰਘ ਔਲਖ, ਹਰਦੀਪ ਸਿੰਘ ਖਾਲਸਾ ਬਲਾਕ ਸੰਮਤੀ ਮੈਂਬਰ, ਭਿੰਦਾ ਗਿੱਲ ਸਾਬਕਾ ਬਲਾਕ ਸੰਮਤੀ ਮੈਬਰ, ਬਲਰਾਜ ਸਿੰਘ ਝੋਰੜ, ਭੋਲਾ  ਝੋਰੜ,ਗੁਰਪਿੰਦਰ ਸਿੰਘ ਇੰਚਾਰਜ ਗੁਰੂਸਰ, ਬਲਜੀਤ ਔਲਖ, ਛਿੰਦਰਪਾਲ ਸਿੰਘ ਪੰਚ, ਦਰਸਨ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੱਧੂ,ਮੀਤ ਝੋਰੜ, ਬੇਅੰਤ ਸਿੱੱਧੂ ਆਦਿ ਅਤੇ ਹੋਰ ਕਿਸਾਨ ਮੌਜੂਦ ਸਨ।
ਕੈਪਸ਼ਨ-ਗੁਰੂਸਰ ਮਾਈਨਰ 'ਚ ਪਾਈਪਲਾਈਨ ਪਾਉਣ ਦਾ ਉਦਘਾਟਨ ਕਰਦੇ ਹੋਏ ਅਨਮੋਲ ਸੋਥਾ ਅਤੇ ਪੀ ਏ ਵੜਿੰਗ ਗੁਰਪ੍ਰੀਤ ਸਿੰਘ  ਹੋਰ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------