ਸਹੁਰਿਆ ਦੇ ਤਾਹਨੇ ਮੇਹਣਿਆ ਤੋ ਤੰਗ ਆ ਕੇ ਵਿਆਹੁਤਾ ਨੇ ਫਾਹਾ ਲਿਆ

ਸਹੁਰਿਆ ਦੇ ਤਾਹਨੇ ਮੇਹਣਿਆ ਤੋ  ਤੰਗ ਆ ਕੇ  ਵਿਆਹੁਤਾ ਨੇ ਫਾਹਾ ਲਿਆ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)-ਪਿੰਡ ਕਾਉਣੀ ਵਿਖੇ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਜਿਸ ਦਾ ਦੋ ਸਾਲ ਪਹਿਲਾ ਵਿਆਹ ਕਾਉਣੀ ਨਿਵਾਸੀ ਸੁਖਵੰਤ ਸਿੰਘ ਨਾਲ ਹੋਇਆ ਅਤੇ ਜਾਣਕਾਰੀ ਅਨੁਸਾਰ ਬੱਚਾ ਨਾ ਹੋਣ ਕਾਰਨ ਅਕਸਰ ਘਰ 'ਚ ਲੜਾਈ ਝਗੜਾ ਰਹਿੰਦਾ ਸੀ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦੱਸਿਆ ਕਿ ਬੱਚਾ ਨਾ ਹੋਣ ਕਾਰਨ ਅਕਸਰ ਹੀ ਸਹੁਰਾ ਪਰਿਵਾਰ ਉਹਨੂੰ ਕੋਸਦਾ ਰਹਿੰਦਾ ਸੀ ਅਤੇ ਉਹ ਪ੍ਰੇਸ਼ਾਨ ਰਹਿੰਦੀ ਸੀ ਅਜ ਉਸ ਨੇ ਦੁਪਿਹਰ ਵੇਲੇ ਪੱਖੇ ਦੀ ਕੁੰਡੀ ਨਾਲ ਲਟਕ ਕੇ ਫਾਹਾ ਲੈ ਲਿਆ । ਉਧਰ ਇਸਦੀ ਸੂਚਨਾ ਮਿਲਦਿਆ ਹੀ ਡੀ ਐਸ ਪੀ ਗਿਦੜਬਾਹਾ, ਐਸ ਐਚ ਓ ਗਿਦੜਬਾਹਾ ਅਤੇ ਚੌਕੀ ਇੰਚਾਰਜ ਦੋਦਾ ਮੌਕੇ ਪੁੱਜ ਗਏ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ