ਪੰਜਾਬ ਭਰ 'ਚ 21965 ਵਿਦਿਆਰਥੀ ਰਾਜ ਭਾਸ਼ਾਂ ਪੰਜਾਬੀ ਤੋ ਅਣਜਾਣ ਹੋਏ ਫੇਲ

ਸ੍ਰੀ ਮੁਕਤਸਰ ਸਾਹਿਬ ਦਾ ਇਕ ਵੀ ਸਰਕਾਰੀ ਸਕੂਲ ਨਾ ਆਇਆ ਮੈਰਿਟ 'ਚ ਅੱਧ ਤੋ ਵੱਧ ਵਿਦਿਆਰਥੀ ਹੋਏ ਫੇਲ ਪੰਜਾਬ ਭਰ 'ਚ 21965 ਵਿਦਿਆਰਥੀ ਰਾਜ ਭਾਸ਼ਾਂ ਪੰਜਾਬੀ ਤੋ ਅਣਜਾਣ ਹੋਏ ਫੇਲ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਪੰਜਾਬੀ ਸਕੂਲ ਸਿੱਖਿਆ ਬੋਰਡ ਵੱਲੋ ਦਸਵੀਂ ਜਮਾਤ ਦਾ ਐਲਾਨ ਕਰ ਦਿੱਤਾ ਹੈ ,ਐਲਾਨ ਹੁੰਦਿਆਂ ਹੀ ਸਿੱਖਿਆ ਨੀਤੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿਉਕਿ ਨਿੱਜ਼ੀ ਸਕੂਲ ਦੇ ਮੁਕਾਬਲੇ ਸਰਕਾਰੀ ਸਕੂਲ ਮੁੱਧੇ ਮੂੰਹ ਢਿੱਗ ਪਏ ਹਨ ਜੋ ਕਿ ਗੰਭੀਰ ਚਰਚਾ ਦਾ ਵਿਸ਼ਾ ਹੈ। ਜੇਕਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀ ਗੱਲ ਕੀਤੀ ਜਾਵੇ ਤਾਂ ਏਸ ਜ਼ਿਲੇ ਦੇ 9170 ਵਿਦਿਆਰਥੀਆਂ ਵਿਚੋ ਸ਼ਿਰਫ 43 15 ਵਿਦਿਆਰਥੀ ਹੀ ਪਾਸ ਹੋਏ ਹਨ ਜੋ ਕਿ ਅੱਧ ਤੋ ਵੀ ਘੱਟ ਹੈ ਅਤੇ ਇਕ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਮੈਰਿਟ 'ਚ ਨਹੀ ਆਇਆ ਜਦਕਿ ਚਾਰ ਵਿਦਿਆਿਰਥੀ ਮੈਰਿਟ 'ਚ ਨਿੱਜੀ ਸਕੂਲਾ ਦੇ ਆਏ ਹਨ। ਇਸ ਤੋ ਪਤਾ ਲਗਦਾ ਹੈ ਕਿ ਕਿਸ ਕਦਰ ਸਰਕਾਰੀ ਸਕੂਲ ਦਾ ਗ੍ਰਾਂਫ ਡਿੱਗਿਆ ਹੋਇਆ ਹੈ। ਜੇਕਰ ਗੱਲ ਕੀਤੀ ਜਾਵੇ ਮਾਂ ਬੋਲ੍ਹੀ ਪੰਜਾਬੀ ਦੀ ਤਾਂ ਇਸ ਤੋ ਵੀ ਵੱਡੀ ਗਿਣਤੀ 'ਚ ਵਿਦਿਆਰਥੀ ਅਣਜਾਣ ਹਨ ਜੋ ਘਟੀਆਂ ਸਿੱਖਿਆ ਨੀਤੀ ਤੇ ਮੋਹਰ ਲਾਉਦੇ ਹਨ। ਪੰਜਾਬ ਭਰ 'ਚ ਪੰਜਾਬੀ 'ਚੋ 21 965 ਵਿਦਿਆਰਥੀ ਫੇਲ ਹੋਏ ਹਨ । ਜੇਕਰ ਵਿਦਿਆਰਥੀ ਆਪਣੀ ਮਾਂ ਬੋਲੀ ਤੋ ਹੀ ਅਣਜਾਣ ਹੈ ਇਸ ਤੋ ਅੰਦਾਜ਼ਾ ਲਾਇਆ ਸਕਦਾ ਕਿ ਪੰਜਾਬ ਦੇ ਸਰਕਾਰੀ ਸਕੂਲ ਆਖਰੀ ਸਾਹਾਂ ਤੇ ਹਨ ਜੇਕਰ ਸਰਕਾਰ ਨੇ ਆਪਣੀ ਘਟੀਆ ਨੀਤੀ ਨਾ ਬਦਲੀ ਤਾਂ ਇਨ੍ਹਾਂ ਸਕੂਲਾ 'ਚ ਪੜ੍ਹਦੇ ਗਰੀਬ ਤਬਕੇ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਹੈ। ਲੋੜ ਇਹ ਸਿੱਖਿਆ ਨੀਤੀ 'ਚ ਸੁਧਾਰ ਲਿਆਉਣ ਦੀ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

Amit Shah's income was increased with the speed of the bult train