ਦਿੱਲੀ 'ਚ ਦਵਾਈਆਂ ਤੇ ਐਂਬੂਲੈਂਸ ਦੀ ਖ਼ਰੀਦ 'ਚ 300 ਕਰੋੜ ਦਾ ਘੁਟਾਲਾ - ਕਪਿਲ ਮਿਸ਼ਰਾ
ਨਵੀਂ ਦਿੱਲੀ, 27 ਮਈ - ਦਿੱਲੀ ਕੈਬਨਿਟ ਦੇ ਸਾਬਕਾ ਮੰਤਰੀ ਤੇ ਕੇਜਰੀਵਾਲ ਖਿਲਾਫ ਵੱਡੇ ਖੁਲਾਸੇ ਦਾ ਦਾਅਵਾ ਕਰਨ ਵਾਲੇ ਕਪਿਲ ਮਿਸ਼ਰਾ ਨੇ ਹੁਣ ਸਿਹਤ ਵਿਭਾਗ 'ਚ ਤਿੰਨ ਵੱਡੇ ਘੁਟਾਲਿਆਂ ਦਾ ਦੋਸ਼ ਲਗਾਇਆ ਹੈ। ਕਪਿਲ ਨੇ ਦੋਸ਼ ਲਗਾਇਆ ਗਿਆ ਕਿ ਦਵਾਈਆਂ ਦੀ ਖਰੀਦ 'ਚ 300 ਕਰੋੜ ਰੁਪਏ ਦੇ ਘੁਟਾਲੇ ਕੀਤੇ ਗਏ ਹਨ। ਕਪਿਲ ਮਿਸ਼ਰਾ ਨੇ ਦੱਸਿਆ ਕਿ ਦਵਾਈਆਂ ਤੇ ਐਂਬੂਲੈਂਸ ਦੀ ਖਰੀਦ ਦੇ ਨਾਲ ਅਧਿਕਾਰੀਆਂ ਦੇ ਤਬਾਦਲੇ 'ਚ ਵੀ ਘੁਟਾਲੇ ਕੀਤਾ ਗਿਆ, ਜੋ ਦਵਾਈਆਂ ਹਸਪਤਾਲ 'ਚ ਭੇਜਣੀਆਂ ਚਾਹੀਦੀਆਂ ਸਨ, ਉਹ ਗੁਦਾਮਾਂ 'ਚ ਸੜ ਰਹੀਆਂ ਹਨ।
Comments
Post a Comment