ਪਾਰਟੀ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗੀ-ਬੀਬੀ ਸੁਖਣਾ

ਕਾਂਗਰਸ ਕਮੇਟੀ ਜਨਰਲ ਸਕੱਤਰ ਬਣਨ ਤੇ ਅਜ ਬੀਬੀ ਸੁਖਣਾ ਪਿੰਡ ਮੱਲਣ ਪੁੱਜੇ ਜਿੱਥੇ ਉਨ੍ਹਾ ਦਾ ਕਾਂਗਰਸੀ ਵਰਕਰਾਂ ਵੱਲੋ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਪ੍ਰਧਾਨ ਮਹਾਤਮਾਂ ਗਾਂਧੀ ਵੈਲਫੇਅਰ ਸੁਸਾਇਟੀ ਮੁਕਤਸਰ ਅਤੇ ਬਲਦੇਵ ਸਿੰਘ ਮੱਲਣ ਜਰਨਲ ਸਕੱਤਰ ਨੇ ਹਾਰ ਪਾ ਕੇ ਉਨ੍ਹਾਂ ਨੂੰ ਜੀਅ ਆਇਆ ਕਿਹਾ। ਇਸ ਮੌਕੇ ਬੀਬੀ ਵੀਰਪਾਲ ਕੌਰ ਸੁਖਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਭ ਤੁਹਾਡੇ ਪਿਆਰ ਅਤੇ ਵਿਸ਼ਵਾਸ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਉਹ ਇਹ ਦੇਣ ਕਦੇ ਨਹੀ ਦੇ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਦਾ ਰਿਣੀ ਰਹਿਣਗੇ ,ਜਿੰਨਾਂ ਨਿਮਾਣੀ ਨੂੰ ਇਹ ਵੱਡੀ ਜਿੰਮੇਵਾਰੀ ਯੋਗ ਸਮਝਿਆ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਸਰਕਾਰ ਸਾਰੇ ਹੀ ਵਾਅਦੇ ਪੂਰੇ ਕਰੇਗੀ ਅਤੇ ਅਕਾਲੀਆਂ ਵਾਂਗ ਲੋਕਾਂ ਨੂੰ ਲਾਰੇ ਨਹੀ ਲਾਏ ਜਾਣਗੇ । ਇਸ ਮੌਕੇ ਉਨ੍ਹਾਂ ਨਾਲ ਵੀਰਪਾਲ ਕੌਰ, ਸੁਖਦੇਵ ਸਿੰਘ, ਕਰਮਜੀਤ ਸਿੰਘ ਮਾਸਟਰ, ਜਸਪਾਲ ਕੌਰ, ਗੁਰਜੀਤ ਭਲਾਈਆਣਾ,ਡਾ ਦੁਲਚਾ ਸਿੰਘ ਬਰਾੜ,ਰਾਜੂ ਅਮਨਗੜ੍ਹ, ਗੁਰਪ੍ਰੀਤ ਸਿੰਘ ਛੱਤਿਆਣਾ ਆਦਿ ਹਾਜਰ ਸਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ