,ਕਾਂਗਰਸੀਆਂ ਦੀ ਬੱਲੇ ਬੱਲੇ ,ਪੁਲਸ ਵੀ ਨਾਲ ਨਾਲ ਚੱਲੇ

ਕਾਂਗਰਸੀਆਂ ਦੀ ਬੱਲੇ ਬੱਲੇ ,ਪੁਲਸ ਵੀ  ਨਾਲ ਨਾਲ ਚੱਲੇ
ਦੋਦਾ(ਸ੍ਰੀ ਮੁਕਤਸਰ ਸਾਹਿਬ )- ਜਦੋ ਦੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋ ਤੋ ਹੀ ਸੱਤਾ ਧਿਰ ਦੇ ਦਬਾਅ ਕਾਰਨ ਪੁਲਸ ਵੱਲੋ ਵਧੀਕੀਆਂ ਦਾ ਸਿਲਸਿਲਾ ਨਹੀ ਰੁਕ ਰਿਹਾ। ਕੋਟਭਾਈ ਥਾਣਾ ਦੇ ਐਸ ਐਚ ਓ ਪਰਮਜੀਤ ਕੁਮਾਰ ਨੂੰ ਲਿਖਤ ਸਿਕਾਇਤ  'ਚ ਕਰਕੇ  ਦੱਸਿਆ ਹੈ ਕਿ ਕਿਸਾਨ ਲਾਭ ਸਿੰਘ ਪੁੱਤਰ ਧਰਮ ਸਿੰਘ  ਕਿਹਾ ਕਿ ਐਤਵਾਰ ਵੀ  ਮੇਰੇ ਭਤੀਜੇ ਨੇ  ਪੁਲਸ ਚੌਕੀ ਦੋਦਾ ਵਿਖੇ ਆਪਣੀ ਮਾਲਕੀ  ਜਮੀਨ ਦੇ ਝਗੜੇ ਸਬੰਧੀ ਦਰਖਾਸਤ ਦਿੱਤੀ ਸੀ  ਪਰ ਸਾਡੀ ਸੁਣਵਾਈ ਨਾ ਹੋਈ ਅਤੇ ਐਸ ਐਸ ਪੀ ਮੁਕਤਸਰ ਸਾਹਿਬ ਨੂੰ ਵੀ ਇਸ ਤੋ ਜਾਣੂ ਕਰਵਾਇਆ ਸੀ ,ਪੁਲਸ ਨੇ ਸਾਡੀ ਇਮਦਾਦ ਕਰਨ ਦੀ ਬਜਾਏ  ਜਗਮੋਹਣ ਸਿੰਘ, ਜਗਨੰਦਨ ਸਿੰਘ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਕੇਹਰ ਸਿੰਘ ਅਤੇ ਇਕਬਾਲ ਸਿੰਘ ਪੁੱਤਰ ਮੋਹਦਾ ਸਿੰਘ ਆਦਿ ਨਾਲ ਮਿਲ ਕੇ   ਮਿਲ ਕੇ ਸਾਡੇ ਖੇਤ 'ਚ ਝੋਨਾ ਲਾ ਰਹੀ ਲੇਬਰ ਨੂੰ ਪੁਲਸ ਦੀ ਮਦਦ ਨਾ ਉਥੋ ਭਜਾ ਦਿੱਤਾ ਅਤੇ ਸਾਡੀ ਜਮੀਨ 'ਚ ਪੁਲਸ ਨੇ ਝੋਨਾ ਲਾਉਣ ਤੋ ਸਾਨੂੰ ਵੀ ਰੋਕ ਦਿੱਤਾ । ਉਨ੍ਹਾਂ ਦੱਸਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ  ਉਨ੍ਹਾਂ ਵਿਚੋ ਇਕਬਾਲ ਸਿੰਘ ਨੰਬਰਦਾਰ  ਪੁੱਤਰ ਮੋਹਧਾ  ਸਿੰਘ ਦਾ ਸਬੰਧ ਕਾਂਗਰਸ ਪਾਰਟੀ ਨਾਲ ਹੈ ਇਸ ਕਰਕੇ ਪੁਲਸ ਸਾਡੀ ਸੁਣਵਾਈ ਨਹੀ ਕਰ ਰਹੀ ਅਤੇ ਪੁਲਸ ਦਬਾਅ ਹੇਠ ਕੰਮ ਕਰ ਰਹੀ ਹੈ । ਉਨ੍ਹਾਂ ਉੱਚ ਅਧਿਕਾਰੀਆਂ ਤੋ ਇਨਸਾਫ ਦੀ ਗੁਹਾਰ ਲਾਈ ਹੈ। ਜਦ ਇਸ ਸਬੰਧੀ ਐਸ ਐਚ ਓ ਕੋਟਭਾਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀ ਹੈ ਅਤੇ ਪੁਲਸ ਇਸ ਤਰ੍ਹਾਂ ਨਹੀ ਰੋਕ ਸਕਦੀ ।  ਜਦ ਇਸ ਸਬੰਧੀ ਇਕਬਾਲ ਸਿੰਘ ਨੰਬਰਦਾਰ ਨਾਲ ਗੱਲਕੀਤੀਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਝਗੜੇ ਮੁਕਾਉਣ ਗਏ ਸਨ ਤੇ ਉਨ੍ਹਾਂ ਤੇ ਬੇਬੁਨਿਆਦ ਦੋਸ ਲਾਏ ਜਾ ਰਹੇ ਹਨ।
ਕੈਪਸ਼ਨ -ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਲਾਭ ਸਿੰਘ ਪੁੱਤਰ ਧਰਮ ਸਿੰਘ ਅਤੇ ਉਸਦੇ ਭਤੀਜੇ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ