ਥਾਣੇ ਚੋ ਦੋ ਏ.ਕੇ 47 ਗਾਇਬ: ਹੁਣ 20 ਸਾਲ ਪੁਰਾਣੇ ਪੁਲਿਸ ਮੁਲਾਜਮਾਂ ਦੀ ਪਵੇਗੀ ਪੇਸ਼ੀ



ਕਰਤਾਰਪੁਰ ਥਾਣਾ ਦੇ ਮਾਲਖਾਨੇ ਵਿੱਚੋਂ ਗੁੰਮ ਹੋਈਆਂ ਦੋ ਏ.ਕੇ. 47 ਰਾਈਫਲਾਂ ਨੇ ਪੰਜਾਬ ਪੁਲੀਸ ਨੂੰ ਭਾਜੜ ਪਾ ਦਿੱਤੀ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਨੇ ਰਾਈਫਲਾਂ ਗੁੰਮ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ।
ਪੰਜਾਬ ਪੁਲੀਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਕੋਲੋਂ ਦੋ ਏ.ਕੇ. 47 ਰਾਈਫਲਾਂ ਮਿਲਣ ਤੋਂ ਬਾਅਦ ਸਾਰੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਹਥਿਆਰ ਚੈੱਕ ਕਰਨ ਦੇ ਹੁਕਮ ਹੋਏ ਸਨ। ਇਸ ਤਹਿਤ ਪੁਲੀਸ ਵੱਲੋਂ ਸੂਬੇ ਦੇ ਸਾਰੇ ਮਾਲਖਾਨਿਆਂ ਵਿੱਚ ਪਏ ਹਥਿਆਰਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਦੇ ਮਾਲਖਾਨੇ ’ਚੋਂ ਰਾਈਫਲਾਂ ਗੁੰਮ ਹੋਣ ਬਾਰੇ ਪਤਾ ਲੱਗਿਆ।
ਸੂਤਰਾਂ ਅਨੁਸਾਰ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਇਨ੍ਹਾਂ ਏ.ਕੇ. 47 ਰਾਈਫਲਾਂ ਨੂੰ ਇੰਦਰਜੀਤ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਇੰਦਰਜੀਤ ਸਿੰਘ ਥਾਣਾ ਕਰਤਾਰਪੁਰ ਵਿੱਚ ਤਾਇਨਾਤ ਰਹੇ ਸਨ, ਪਰ ਜ਼ਿਲ੍ਹਾ ਪੁਲੀਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਰਾਈਫਲਾਂ ਥਾਣਾ ਕਰਤਾਰਪੁਰ ਵਿੱਚੋਂ ਗੁੰਮ ਹੋਈਆਂ ਸਨ, ਉਹ ਇੰਦਰਜੀਤ ਸਿੰਘ ਕੋਲੋਂ ਬਰਾਮਦ ਹੋਈਆਂ ਰਾਈਫਲਾਂ ਨਾਲ ਮੇਲ ਨਹੀਂ ਖਾਂਦੀਆਂ।
ਉਨ੍ਹਾਂ ਦੱਸਿਆ ਕਿ ਥਾਣਾ ਕਰਤਾਰਪੁਰ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਕੇ. 47 ਗੁੰਮ ਹੋਣ ਦਾ ਕੇਸ ਦਰਜ ਕਰ ਲਿਆ ਹੈ। ਇਹ ਰਾਈਫਲਾਂ 20 ਸਾਲ ਪਹਿਲਾਂ ਗੁੰਮ ਹੋਈਆਂ ਸਨ, ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਥਾਣੇਦਾਰਾਂ ਅਤੇ ਮੁੱਖ ਮੁਨਸ਼ੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾਵੇਗਾ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ