ਪੋਤਰੇ ਨੇ ਦਾਦੇ ਨੂੰ ਬੇਰਹਿਮੀ ਨਾਲ ਵੱਢਿਆ,ਮੌਤ
ਖੇਤ 'ਚ ਇਕੱਠੇ ਕੱਖ ਕੱਢ ਰਹੇ ਸਨ
ਰਣਜੀਤ ਸਿੰਘ ਗਿੱਲ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਪਿੰਡ ਗੁਰੂਸਰ ਵਿਖੇ ਕਲਯੁਗੀ ਪੋਤਰੇ ਨੇ ਦਾਦੇ ਨੂੰ ਬੇਰਹਿਮੀ ਨਾਲ ਖੇਤ 'ਚ ਵੱਢ ਦਿੱਤਾ ਅਤੇ ਜਖਮਾਂ ਦੀ ਤਾਬ ਨਾ ਝਲਦਿਆਂ ਬਜ਼ੁਰਗ ਦੀ ਹਸਪਤਾਲ 'ਚ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਿੱਤਾ ਸਿੰਘ (ਦਾਦਾ)ਸਤਵੰਤ ਸਿੰਘ (ਪੋਤਾ) ਖੇਤ 'ਚ ਨਰਮੇ 'ਚ ਕੱਖ ਕੱਢ ਰਹੇ ਸਨ ਅਤੇ ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਪੋਤਰੇ ਨੇ ਆਪਣੇ ਦਾਦੇ ਤੇ ਕਸੀਏ ਨਾਲ ਕਈ ਵਾਰ ਦਿੱਤੇ ਅਤੇ ਦਾਦਾ ਖੇਤ 'ਚ ਡਿੱਗ ਪਿਆ ਅਤੇ ਗੁਆਢੀ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਪੋਤਰਾ ਉਸ ਮਗਰ ਵੀ ਕਸੀਆ ਲੈ ਪੈ ਗਿਆ। ਜਦ ਖੇਤ ਦੇ ਗੁਆਂਢੀ ਨੇ ਇਸਦੀ ਜਾਣਕਾਰੀ ਘਰਦਿਆਂ ਨੂੰ ਦਿੱਤੀ ਤਾਂ ਉਨ੍ਹਾਂ ਲਹੂ ਲੁਹਾਣ ਬਜੁਰਗ ਨੂੰ ਚੁੱਕ ਕੇ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਪਹੁੰਚਾਇਆ ਜਿੱਥੇ ਜਾਣਕਾਰੀ ਮੁਤਾਬਕ ਬਜੁਰਗ ਨੇ ਦਮ ਤੋੜ ਦਿੱਤਾ। ਦੱਸਦੇ ਹਨ ਕਿ ਪੋਤਰਾਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਇਹ ਦੁੱਖਦਾਈ ਘਟਨਾ ਘਟੀ।
Comments
Post a Comment