ਕੋਈ ਖਾੜਕੂ ਨਹੀ ਸੀ ਸਤਨਾਮ ਸਿੰਘ ਦਿਹਾੜੀ ਕਰਕੇ ਗੁਜਾਰਾ ਕਰਦਾ ਸੀ-ਪਰਿਵਾਰ
ਕੋਈ ਖਾੜਕੂ ਨਹੀ ਸੀ ਸਤਨਾਮ ਸਿੰਘ ਦਿਹਾੜੀ ਕਰਕੇ ਗੁਜਾਰਾ ਕਰਦਾ ਸੀ-ਪਰਿਵਾਰ
ਰਣਜੀਤ ਸਿੰਘ ਗਿੱਲ..ਬੀਤੇ ਦਿਨੀ ਮੋਹਾਲੀ ਪੁਲਸ ਨੇ ਸਤਨਾਮ ਸਿੰਘ ਨਿਵਾਸੀ ਦੋਦਾ ਜਿਸ ਨੂੰ ਬੱਬਰ ਖਾਲਸਾ ਨਾਲ ਸਬੰਧ ਦੱਸ ਕੇ ਮੋਹਾਲੀ ਤੋ ਗ੍ਰਿਫਤਾਰ ਕਰਨ ਦੀਆਂ ਪੁਲਸ ਨੇ ਮੀਡੀਆ 'ਚ ਖਬਰਾਂ ਪ੍ਰਕਾਸ਼ਿਤ ਸਨ। ਅਜ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਸਦੇ ਭਾਈ ਜੱਗਾ ਸਿੰਘ , ਚਮਕੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੋਦਾ ਨੇ ਪੁਲਸ ਦੀ ਕਾਰਵਾਈ ਤੇ ਸਵਾਲ ਉਠਾਇਆ ਕਿ ਪੁਲਸ ਨੇ ਸਾਡੇ ਘਰ ਛਾਪਾ ਮਾਰਿਆ ਅਤੇ ਸਤਨਾਮ ਸਿੰਘ ਘਰ ਨਹੀ ਸੀ ਜਿਸ ਕਾਰਨ ਮੈਨੂੰ(ਜੱਗਾ ਸਿੰਘ) ਪੁਲਸ ਦੋਦਾ ਚੌਕੀ ਚੁੱਕ ਕੇ ਲੈ ਗਈ ਅਤੇ ਜਦ ਇਸਦਾ ਮੇਰੇ ਭਾਈ ਨੂੰ ਪਤਾ ਲੱਗਿਆ ਤਾਂ ਉਹ ਖੁਦ ਪੁਲਸ ਚੌਕੀ ਦੋਦਾ ਪੇਸ਼ ਹੋ ਗਿਆ ਅਤੇ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਕਿਹਾ ਕਿ ਇਹ ਪੁਲਸ ਦੀ ਮਨਘੜਤ ਕਹਾਣੀ ਹੈ ਕਿ ਉਸਨੂੰ ਮੋਹਾਲੀ ਤੋ ਗਿਫਤਾਰ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ੁਦਿੰਦਿਆ ਦੱਸਿਆ ਕਿ ਸਾਡੇ ਭਾਈ ਦਾ ਖਾੜਕੂਆ ਨਾਲ ਕੋਈ ਵਾਸਤਾ ਨਹੀ ਸਾਡੇ ਤਾਂ ਮਾਂ ਬਾਪ ਸਾਇਆ ਨਹੀ ਅਸੀ ਤਾਂ ਜਿੰਮੀਦਾਰਾਂ ਦੇ ਘਰ ਭਾਂਡੇ ਮਾਝ ਅਤੇ ਦਿਹਾੜੀ ਕਰਕੇ ਜਵਾਨ ਹੋਏ ਹਾ ਅਤੇ ਇਹ ਦੋ ਕਮਰੇ ਖੜੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਤਨਾਮ ਅਤੇ ਅਸੀ ਅਨਪੜ ਹਾਂ ਅਤੇ ਕੋਈ ਇਲਮ ਨਹੀ । ਉਨ੍ਹਾਂ ਦਾ ਕਹਿਣਾ ਸੀ ਕਿ ਸਤਨਾਮ ਆਪਣੇ ਕੰਮ ਤੋ ਜਾਣ ਇਲਾਵਾ ਕਿਤੇ ਨਹੀ ਗਿਆ ਅਤੇ ਨਾ ਹੀ ਕੋਈ ਬੱਬਰ ਖਾਲਸਾ ਵਾਲਾ ਉਸਨੂੰ ਮਿਲਣ ਲਈ ਇੱਥੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਗੁਰੂ ਗ੍ਰੰਥ ਸਾਹਿਬ 'ਚ ਪੂਰਨ ਸਰਧਾ ਰੱਖਦਾ ਸੀ ਅਤੇ ਦੋ ਮਹੀਨੇ ਪਹਿਲਾ ਲਾਗਰੀ ਵੱਜੋ ਗੁਰਦੁਆਰਾ ਸਾਹਿਬ 'ਚ ਕੰਮ ਕਰਦਾ ਰਿਹਾ ਹੈ ਉਸਨੇ ਸਾਨੂੰ ਦੱਸਿਆ ਸੀ ਕਿ ਪੈਸੇ ਬਹੁਤ ਘੱਟ ਬਣਦੇ ਹਨ ਉਹ ਫੇਰ ਦਿਹਾੜੀ ਕਰਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲੱਗਾ ਅਤੇ ਹੁਣ ਉਹ ਬਿਜਲੀ ਦੀਆਂ ਲਾਈਨਾ ਖੜੀਆਂ ਕਰਨ ਵਾਲੇ ਠੇਕੇਦਾਰ ਨਾਲ ਲੇਬਰ ਦਾ ਕੰਮ ਕਰਦਾ ਸੀ । ਉਨ੍ਹਾਂ ਦੱਸਿਆ ਕਿ ਅਸੀ ਤਿੰਨ ਭਾਈਆਂ ਨੇ ਆਪਣੀ ਭੈਣ ਦਾ ਵਿਆਹ ਗੋਨੇਆਣਾ ਵਿਖੇ ਮਿਹਨਤ ਮਜਦੂਰੀ ਕਰਕੇ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਟਸਐਪ ਚਲਾਉਣ ਦਾ ਉਹਨੂੰ ਸੌਕ ਸੀ ਅਤੇ ਸਾਨੂੰ ਪਤਾ ਲੱਗਾ ਕਿ ਉਹ ਬੱਬਰ ਖਾਲਸਾ ਨਾਮ ਦੇ ਗਰੁੱਪ ਨਾਲ ਅਣਜਾਣਤਾ ਕਾਰਨ ਜੁੜ ਗਿਆ ਅਤੇ ਉਸਦਾ ਕਿਸੇ ਖਾੜਕੂ ਨਾਲ ਕੋਈ ਸਬੰਧ ਨਹੀ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਨਿਰਪੱਖ ਜਾਚ ਕੀਤੀ ਜਾਵੇ ਤਾਂ ਜੋ ਸਾਡੇ ਭਾਈ ਤੇ ਲੱਗੇ ਦੋਸ਼ਾਂ ਦੀ ਸਚਾਈ ਸਾਹਮਣੇ ਆਵੇ।
Comments
Post a Comment