,ਪੰਜਾਬੀ ਗਾਇਕ ਮਨਧੀਰ ਸਿੰਗਲ ਟਰੈਕ '' ਟੈਂਪਰ'' ਦਾ ਪੋਸਟਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਿਲੀਜ਼ ਕੀਤਾ।
ਗਿੱਦੜਬਾਹਾ ==== ਉਭਰ ਰਹੇ ਨੌਜਵਾਨ ਪੰਜਾਬੀ ਗਾਇਕ ਮਨਧੀਰ ਦੀ ਸੁਰੀਲੀ ਅਤੇ ਮਿੱਠੀ ਅਵਾਜ਼ ਵਿੱਚ ਗਾਏ
ਸਿੰਗਲ ਟਰੈਕ '' ਟੈਂਪਰ'' ਦਾ ਪੋਸਟਰ ਅੱਜ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਹਲਕਾ
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਿਲੀਜ਼ ਕੀਤਾ। ਇਸ ਮੌਕੇ
ਰਾਜਾ ਵੜਿੰਗ ਨੇ ਮਨਧੀਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ
ਗਿੱਦੜਬਾਹਾ ਦੀ ਧਰਤੀ ਨੂੰ ਕਲਾਕਾਰਾਂ ਦੀ ਧਰਤੀ ਕਿਹਾ ਜਾਦਾ ਹੈ ਗੁਰਦਾਸ ਮਾਨ, ਹਾਕਮ
ਸੂਫੀ ਵਰਗੇ ਮਹਾਨ ਕਲਾਕਾਰ ਪੈਦਾ ਕੀਤੇ ਜਿਨਾਂ ਨੇ ਪੂਰੀ ਦੁਨੀਆਂ ਵਿੱਚ ਗਿੱਦੜਬਾਹਾ ਦਾ
ਨਾਮ ਰੌਸ਼ਨ ਕੀਤਾ ਹੈ। ਰਾਜਾ ਵੜਿੰਗ ਨੇ ਪਰਮਾਤਮਾ ਅੱਗੇ ਦੁਆ ਕਰਦਿਆਂ ਵਿਸ਼ਵਾਸ
ਪ੍ਰਗਟਾਇਆ ਕਿ ਇਹ ਨੌਜਵਾਨ ਵੀ ਆਪਣੀ ਲਗਨ ਅਤੇ ਪੂਰੀ ਮਿਹਨਤ ਨਾਲ ਗਿੱਦੜਬਾਹਾ ਦਾ ਨਾਮ
ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇਗਾ। ਇਸ ਮੌਕੇ ਗਾਇਕ ਮਨਧੀਰ ਨੇ ਪੱਤਰਕਾਰਾਂ ਨੂੰ ਦੱਸਿਆ
ਕਿ ਇਹ ਪਠੇਲਾ ਸਿੰਗਲ ਟਰੈਕ ' ਟੈਂਪਰ, ਨੌਜਵਾਨਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਤਿਆਰ
ਕੀਤਾ ਗਿਆ ਹੈ . ਉਨਾਂ ਕਿਹਾ ਕਿ ਮੇਰੀ ਇਸ ਸਫਲਤਾ ਦਾ ਸ਼ਿਹਰਾ ਮੇਰੀ ਮਾਤਾ ਕੁਲਵੰਤ ਕੌਰ
ਤੇ ਪੂਰੇ ਪਰਿਵਾਰ ਨੂੰ ਜਾਂਦਾ ਹੈ
Comments
Post a Comment